ਸੰਗਰੂਰ(ਬਿਉਰੋ): ਪਿੰਡ ਗੰਡੇਵਾਲ ਵਿੱਚ ਛੱਤ ਤੋਂ ਡਿੱਗ ਕੇ ਪੰਜ ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਏਕਮਜੋਤ ਸਿੰਘ ਪੁੱਤਰ ਜਗਤਾਰ ਸਿੰਘ ਵਜੋ ਹੋਈ ਹੈ। ਬੱਚੇ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਬੱਚੇ ਪਤੰਗ ਉਡਾ ਰਹੇ ਸਨ ਅਤੇ ਏਕਮਜੋਤ ਉਨ੍ਹਾਂ ਨੂੰ ਛੱਤ ’ਤੇ ਖੜ੍ਹਾ ਦੇਖ ਰਿਹਾ ਸੀ ਕਿ ਅਚਾਨਕ ਉਹ ਛੱਤ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੇ ਦੀ ਭੈਣ ਦੀ ਵੀ ਕੁਝ ਸਮਾਂ ਪਹਿਲਾਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਹੁਣ ਇਹ ਘਟਨਾ ਵਾਪਰੀ ਹੈ। ਇਸ ਹਾਦਸੇ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ।
The post ਮੰਦਭਾਗੀ ਖਬਰ- ਮਾਸੂਮ ਏਕਮਜੋਤ ਸਿੰਘ ਨਾਲ ਵਾਪਰਿਆ ਹਾਦਸਾ, ਹੋਈ ਮੋਤ appeared first on Welcome Punjab News.
source https://welcomepunjab.in/unfortunate-news-five-year-one/