ਪਠਾਨਕੋਟ (ਪ੍ਰਦੀਪ ਕੰਗ) : ਆਰ.ਐੱਸ.ਐੱਸ. ਦਫ਼ਤਰ ਦੀ ਸੁਰੱਖਿਆ ਵਿੱਚ ਲੱਗੇ ਇੱਕ ਏ.ਐਸ.ਆਈ. ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦਫ਼ਤਰ ‘ਚ ਗੋਲੀ ਚੱਲਣ ਦੀ ਆਵਾਜ਼ ਜਦੋਂ ਹੋਰ ਸੁਰੱਖਿਆ ਮੁਲਾਜ਼ਮ ਨੇਂ ਸੁਣੀ ਤਾਂ ਗੇਟ ‘ਤੇ ਪੁੱਜੇ ਤਾਂ ਉਨਾਂ ਦੇਖਿਆ ਉਕਤ ਏ.ਐੱਸ.ਆਈ. ਬੇਹੋਸ਼ੀ ਦੀ ਹਾਲਤ ‘ਚ ਸੀ, ਜਿਸ ਦੀ ਸੂਚਨਾ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਡੀ.ਐਸ.ਪੀ. ਸਿਟੀ ਲਖਵਿੰਦਰ ਸਿੰਘ ਰੰਧਾਵਾ ਅਤੇ ਐੱਸ.ਐੱਚ.ਓ. ਮੌਕੇ ‘ਤੇ ਪਹੁੰਚੇ ਅਤੇ ਉਕਤ ਏ.ਐੱਸ.ਆਈ. ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਏ.ਐਸ.ਆਈ. ਦੀ ਪਛਾਣ ਅਸ਼ੋਕ ਕੁਮਾਰ ਵਾਸੀ ਸੁਜਾਨਪੁਰ ਵਜੋਂ ਹੋਈ ਹੈ। ਪੁਲਸ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
The post Big News,ASI ਦੀ ਗੋਲੀ ਲੱਗਣ ਨਾਲ ਹੋਈ ਮੌਤ,ਮੱਚਿਆ ਹੜਕੰਪ appeared first on Welcome Punjab News.
source https://welcomepunjab.in/asi-died-of-gunshot-wounds/