ਔਰਤਾਂ ਦਾ ਮੁਫਤ ਸਫਰ ਪੰਜਾਬ ਰੋਡਵੇਜ਼ ‘ਤੇ ਪਿਆ ਭਾਰੀ, ਸੈਂਕੜੇ ਦੀ ਗਿਣਤੀ ’ਚ ਬੱਸਾਂ ਦਾ ਰੂਟ ਬੰਦ,ਜਾਣੋਂ ਕਿਂਉ

0

ਜਲੰਧਰ(ਵਿੱਕੀ ਸੂਰੀ)-ਔਰਤਾਂ ਲਈ ਮੁਫ਼ਤ ਸਫ਼ਰ ਦੀ ਸਕੀਮ ਹੁਣ ਪੰਜਾਬ ਰੋਡਵੇਜ਼ ‘ਤੇ ਵੀ ਭਾਰੀ ਪੈ ਰਹੀ ਹੈ। ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਪੰਜਾਬ ਰੋਡਵੇਜ਼ ਹੁਣ ਆਪਣੀਆਂ 150 ਬੱਸਾਂ ਵੀ ਚਲਾਉਣ ਤੋਂ ਅਸਮਰੱਥ ਹੈ। ਪੰਜਾਬ ਰੋਡਵੇਜ਼ ਨੂੰ ਆਪਣੇ ਡੀਜ਼ਲ ਦੇ ਬਿੱਲ ਦਾ ਭੁਗਤਾਨ ਕਰਨ ਦੀ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਬੱਸਾਂ ਬਿਨਾਂ ਪਾਸਿੰਗ ਦੇ ਖੜ੍ਹਨ ਨਾਲ ਮਾਲੀ ਨੁਕਸਾਨ ਹੋਵੇਗਾ। ਔਰਤਾਂ ਲਈ ਮੁਫ਼ਤ ਸਫ਼ਰ ਦੀ ਸਕੀਮ ਹੁਣ ਪੰਜਾਬ ਰੋਡਵੇਜ਼ ‘ਤੇ ਵੀ ਭਾਰੂ ਪੈ ਰਹੀ ਹੈ।ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀਆਂ 150 ਦੇ ਕਰੀਬ ਬੱਸਾਂ ਦੀ ਪਾਸਿੰਗ ਨਹੀਂ ਹੋ ਸਕੀ, ਜਿਸ ਕਰਕੇ ਹੁਣ ਰੂਟ ’ਤੇ ਬੱਸਾਂ ਚਲਾਉਣਾ ਸੰਭਵ ਨਹੀਂ ਹੈ।ਕਿਸੇ ਵੀ ਕਮਰਸ਼ੀਅਲ ਵਾਹਨ ਦੇ ਲੰਘਣ ਲਈ ਰੋਡ ਟੈਕਸ ਦਾ ਭੁਗਤਾਨ ਕਰਨਾ ਬਹੁਤ ਜ਼ਰੂਰੀ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਰੋਡਵੇਜ਼ ਹੁਣ ਰੋਡ ਟੈਕਸ ਦਾ ਭੁਗਤਾਨ ਕਰਨ ਤੋਂ ਵੀ ਅਸਮਰੱਥ ਹੈ, ਜਿਸ ਕਾਰਨ ਪਾਸਿੰਗ ਬੰਦ ਹੋ ਗਈ ਹੈ ਅਤੇ ਬੱਸਾਂ ਵਰਕਸ਼ਾਪ ਵਿੱਚ ਫਸ ਗਈਆਂ ਹਨ।
ਹਾਲਾਂਕਿ ਡਿਪੂ ਦੀਆਂ ਜ਼ਿਆਦਾਤਰ ਬੱਸਾਂ ਨੇ ਚੱਲਣਾ ਬੰਦ ਕਰ ਦਿੱਤਾ ਹੈ। ਪੰਜਾਬ ਰੋਡਵੇਜ਼ ਦੇ ਮੁਕਤਸਰ ਡਿਪੂ ਦੇ ਕਰੀਬ 40, ਮੋਗਾ ਦੇ 20, ਪੱਟੀ ਦੇ 23, ਫ਼ਿਰੋਜ਼ਪੁਰ ਦੇ 15, ਲੁਧਿਆਣਾ ਦੇ 20, ਬਟਾਲਾ ਦੇ 12, ਅੰਮ੍ਰਿਤਸਰ-1 ਦੇ 2, ਜਲੰਧਰ-1 ਡਿਪੂ ਦੇ 2, ਜਲੰਧਰ-2 ਡਿਪੂ ਦੇ 1, ਜਗਰਾਓਂ ਟੈਕਸ ਕਰੀਬ ਤਿੰਨ ਬੱਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਜਿਸ ਕਰਕੇ ਰੂਟ ਬੰਦ ਕਰਨੇ ਪਏ ਹਨ।
ਪੰਜਾਬ ਰੋਡਵੇਜ਼ ਦੇ ਜੀ.ਐੱਮ. ਬੱਸਾਂ ਦੇ ਬਿਨਾਂ ਪਾਸਿੰਗ ਵਰਕਸ਼ਾਪ ਵਿੱਚ ਖੜ੍ਹੇ ਹੋਣ ਦੀ ਪੁਸ਼ਟੀ ਕਰ ਰਹੇ ਹਨ ਪਰ ਅਧਿਕਾਰਤ ਤੌਰ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ।

The post ਔਰਤਾਂ ਦਾ ਮੁਫਤ ਸਫਰ ਪੰਜਾਬ ਰੋਡਵੇਜ਼ ‘ਤੇ ਪਿਆ ਭਾਰੀ, ਸੈਂਕੜੇ ਦੀ ਗਿਣਤੀ ’ਚ ਬੱਸਾਂ ਦਾ ਰੂਟ ਬੰਦ,ਜਾਣੋਂ ਕਿਂਉ appeared first on Welcome Punjab News.



source https://welcomepunjab.in/women-free-travel-punjab-ro/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top