ਲੁਧਿਆਣਾ(ਜਸਵਿੰਦਰ ਸਿੰਘ ): ਪਿੰਡ ਚਾਵਾ ‘ਚ ਨੌਜਵਾਨ ਨੂੰ ਮਾਲਵਾ ਐਕਸਪ੍ਰੈਸ ਗੱਡੀ ਦੇ ਦਰਵਾਜ਼ੇ ‘ਤੇ ਲਟਕ ਕੇ ਸਟੰਟ ਕਰਨਾ ਮਹਿੰਗਾ ਪੈ ਗਿਆ। ਦਰਅਸਲ, ਨੌਜਵਾਨ ਟਰੇਨ ਦੇ ਦਰਵਾਜ਼ੇ ‘ਤੇ ਲਟਕ ਕੇ ਸਟੰਟ ਕਰ ਰਿਹਾ ਸੀ, ਜਿਸ ਦੌਰਾਨ ਨੌਜਵਾਨ ਖੰਭੇ ਨਾਲ ਟਕਰਾ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਵਾ ਰੇਲਵੇ ਸਟੇਸ਼ਨ ਨੇੜੇ ਵਾਪਰੇ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ।ਦੂਜੇ ਪਾਸੇ ਹਾਦਸੇ ਦੀ ਜਾਂਚ ਕਰ ਰਹੇ ਰੇਲਵੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਸੀ ਕਿ ਰੇਲਗੱਡੀ ਤੋਂ ਡਿੱਗ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਦੌਰਾਨ ਪੁਲਿਸ ਨੂੰ ਇੱਕ ਵੀਡੀਓ ਮਿਲੀ ਜਿਸ ਵਿੱਚ ਨੌਜਵਾਨ ਮਾਲਵਾ ਐਕਸਪ੍ਰੈਸ ਟਰੇਨ ਦੇ ਦਰਵਾਜ਼ੇ ਨਾਲ ਲਟਕਦਾ ਨਜ਼ਰ ਆ ਰਿਹਾ ਹੈ। ਨੌਜਵਾਨ ਫਿਲਮੀ ਸਟੰਟ ਕਰ ਰਿਹਾ ਸੀ।ਇਸ ਦੌਰਾਨ ਨੌਜਵਾਨ ਖੰਭੇ ਨਾਲ ਟਕਰਾ ਗਿਆ ਅਤੇ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤੀ ਹੈ।
The post ਚੱਲਦੀ ਟਰੇਨ’ਚ ਲਟਕ ਕੇ ਨੋਜਵਾਨ ਨੇਂ ਕੀਤਾ ਸਟੰਟ,ਹੋਈ ਦਰਦਨਾਕ ਮੋਤ appeared first on Welcome Punjab News.
source https://welcomepunjab.in/running-trench/