ਨਸ਼ੇ ਵਿੱਚ ਡੁੱਬੀ ਪੰਜਾਬ ਦੀ ਜਵਾਨੀ,ਓਵਰਡੋਜ਼ ਕਾਰਨ ਬੇਹੋਸ਼ ਪਈ ਇਸ ਜਗ੍ਹਾ ਮਿਲੀ ਵਿਆਹੀ ਕੁੜੀ

0

ਕਪੂਰਥਲਾ(ਗੋਰਵ ਮੜੀਆ): ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਡੂੰਘੀ ਹੁੰਦੀ ਜਾ ਰਹੀ ਹੈ। ਹੁਣ ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਪੂਰਥਲਾ ਦੇ ਪਾਸ਼ ਇਲਾਕੇ ‘ਚ ਇਕ ਲੜਕੀ ਬੇਹੋਸ਼ੀ ਦੀ ਹਾਲਤ ‘ਚ ਪਈ ਮਿਲੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਲੜਕੀ ਆਪਣੀ ਬੇਵਸੀ ਦੀ ਕਹਾਣੀ ਬਿਆਨ ਕਰ ਰਹੀ ਹੈ। ਨੌਜਵਾਨ ਲੜਕੀ ਦਾ ਪਤੀ ਜੇਲ੍ਹ ਵਿੱਚ ਹੈ। ਲੜਕੀ ਨੇ ਆਪਣੇ ਪਤੀ ਦੇ ਦੋਸਤਾਂ ‘ਤੇ ਨਸ਼ਾ ਕਰਨ ਦੇ ਦੋਸ਼ ਲਗਾਏ ਹਨ ਅਤੇ ਉਹ ਸਾਫ਼-ਸਾਫ਼ ਦੱਸ ਰਹੀ ਹੈ ਕਿ ਇਹ ਨਸ਼ਾ ਕਪੂਰਥਲਾ ਦੇ ਮਹਿਤਾਬਗੜ੍ਹ ਇਲਾਕੇ ਤੋਂ ਸ਼ਰੇਆਮ ਮਿਲਦਾ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਨਸ਼ਿਆਂ ਦੀ ਦਲਦਲ ‘ਚ ਫਸੀ ਹੋਈ ਹੈ।ਔਰਤ ਦੀ ਹਾਲਤ ਨੂੰ ਦੇਖਦੇ ਹੋਏ ਉੱਥੇ ਮੌਜੂਦ ਔਰਤਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।

The post ਨਸ਼ੇ ਵਿੱਚ ਡੁੱਬੀ ਪੰਜਾਬ ਦੀ ਜਵਾਨੀ,ਓਵਰਡੋਜ਼ ਕਾਰਨ ਬੇਹੋਸ਼ ਪਈ ਇਸ ਜਗ੍ਹਾ ਮਿਲੀ ਵਿਆਹੀ ਕੁੜੀ appeared first on Welcome Punjab News.



source https://welcomepunjab.in/married-girl-found-in-this-place/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top