ਕਈ ਘੰਟਿਆਂ ਦੀ ਫਾਇਰਿੰਗ ਮਗਰੋਂ ਗੈਂਗਸਟਰ ਗ੍ਰਿਫ਼ਤਾਰ,ਹੋਇਆ ਜ਼ਖ਼ਮੀ

0

ਬਟਾਲਾ(ਰਾਜਨ ਰੰਧਾਵਾ) : ਪਿੰਡ ਕੋਟਲਾ ਬੱਝਾ ‘ਚ ਗੈਂਗਸਟਰ ਬਬਲੂ ਤੇ ਪੁਲਿਸ ਵਿਚਾਲੇ ਮੁਕਾਬਲਾ ਸਮਾਪਤ ਹੋ ਗਿਆ ਹੈ। ਲਗਭਗ 4-5 ਘੰਟੇ ਦੇ ਮੁਕਾਬਲੇ ਮਗਰੋਂ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਜ਼ਖ਼ਮੀ ਹਾਲਤ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਕਰਾਸ ਫਾਇਰਿੰਗ ਵੀ ਹੋਈ ਜਿਸ ਵਿਚ ਗੈਂਗਸਟਰ ਨੂੰ ਗੋਲ਼ੀ ਵੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਇਸ ਗੈਂਗਸਟਰ ‘ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲ ਦੋ ਪਿਸਤੌਲ ਸਨ ਅਤੇ ਉਸ ਨੇ ਲਗਭਗ 25-30 ਗੋਲੀਆਂ ਚਲਾਈਆਂ। ਪੁਲਿਸ ਵੱਲੋਂ ਘਰ ’ਚ ਖੇਤਾਂ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਗਿਆ ਸੀ। ਗੈਂਗਸਟਰ ਨੂੰ ਫੜਨ ਲਈ ਪੁਲਸ ਦੀਆਂ ਬੁਲਟ ਪਰੂਫ ਗੱਡੀਆਂ ਵੀ ਮੌਕੇ ਉਪਰ ਤਾਇਨਾਤ ਸਨ। ਐੱਸਐੱਸਪੀ ਬਟਾਲਾ ਨੇਂ ਗੈਂਗਸਟਰ ਬਬਲੂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਅਨਾਊਂਸਮੈਂਟ ਕੀਤੀ ਸੀ। ਉਸ ਦੀ ਲੋਕੇਸ਼ਨ ਲੱਭਣ ਲਈ ਪੁਲਿਸ ਨੇ ਡਰੋਨ ਤੇ ਦੂਰਬੀਨ ਦਾ ਵੀ ਇਸਤੇਮਾਲ ਕੀਤਾ ਹੈ। ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸਨ।

The post ਕਈ ਘੰਟਿਆਂ ਦੀ ਫਾਇਰਿੰਗ ਮਗਰੋਂ ਗੈਂਗਸਟਰ ਗ੍ਰਿਫ਼ਤਾਰ,ਹੋਇਆ ਜ਼ਖ਼ਮੀ appeared first on Welcome Punjab News.



source https://welcomepunjab.in/many-hours-of-firing/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top