ਪੰਜਾਬ (ਬਿਉਰੋ): ਪੰਜਾਬ ‘ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਨੌਜਵਾਨ ਨਸ਼ੇ ਦੀ ਹਾਲਤ ‘ਚ ਸੜਕ ‘ਤੇ ਡਿੱਗਦਾ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਇਹ ਵੀਡੀਓ ਮੋਗਾ ਦੀ ਹੈ, ਜਿੱਥੇ ਮੇਨ ਬਾਜ਼ਾਰ ‘ਚ ਸੜਕ ਦੇ ਵਿਚਕਾਰ ਇਕ ਨੌਜਵਾਨ ਨਸ਼ੇ ’ਚ ਧੱਤ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਆਇਓਡੈਕਸ ਵਰਗੀ ਕਥਿਤ ਚੀਜ਼ ਨਾਲ ਨਸ਼ਾ ਕਰ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਹੁਣ ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਦੇ ਵੀ ਨਸ਼ੇ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਦੀ ਜਵਾਨੀ ਹੁਣ ਨਸ਼ੇ ‘ਚ ਧੁੱਤ ਹੋ ਕੇ ਸੜਕਾਂ ‘ਤੇ ਝੁੱਮਦੀ ਨਜ਼ਰ ਆ ਰਹੀ ਹੈ।
The post ਪੰਜਾਬ ਦੀ ਜਵਾਨੀ ਨਸ਼ੇ ‘ਚ ਧੁੱਤ,ਸੜਕਾਂ ‘ਤੇ ਝੁੱਮਦੀ ਆ ਰਹੀ ਨਜ਼ਰ,ਫਿਰ ਹੋਇਆ ਇੰਝ… appeared first on Welcome Punjab News.
source https://welcomepunjab.in/punjab-the-youth-intoxicated/