ਜਲੰਧਰ(ਵਿੱਕੀ ਸੂਰੀ) : ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਮਾਡਲ ਟਾਊਨ ਨੂੰ ਜਾਂਦੇ ਸਮੇਂ ਇੱਕ ਬੱਸ ਅਤੇ ਕਾਰ ਵਿਚਾਲੇ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਸਵਾਰ ਨੇ ਬੱਸ ਦੇ ਅੱਗੇ ਤੋਂ ਕਰਾਸ ਕਰ ਦਿੱਤਾ, ਜਿਸ ਕਾਰਨ ਬੱਸ ਚਾਲਕ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ। ਇਸ ਹਾਦਸੇ ‘ਚ ਬੱਸ ਡਰਾਈਵਰ ਸਾਹਮਣੇ ਵਾਲੇ ਸ਼ੀਸ਼ੇ ਨਾਲ ਟਕਰਾ ਗਈਆ, ਜਿਸ ਕਾਰਨ ਬੱਸ ਦਾ ਸ਼ੀਸ਼ਾ ਕਰੈਕ ਹੋ ਗਿਆ। ਬੱਸ ਵਿੱਚ ਜ਼ਿਆਦਾ ਸਵਾਰੀਆਂ ਨਾ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਪਰ ਬੱਸ ਚਾਲਕ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਨ ਪਿੱਛੇ ਤੋਂ ਆ ਰਹੀ ਕਾਰ ਬੱਸ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
The post ਸੜਕ ਹਾਦਸਾ,ਗੁਰੂ ਨਾਨਕ ਮਿਸ਼ਨ ਚੌਂਕ ਲਾਗੇ ਕਾਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ appeared first on Welcome Punjab News.
source https://welcomepunjab.in/jalandhar-road-accident-in-car-and-b/