ਸਰਕਾਰ ਦੇ ਕੰਨ ਤੇ ਸਰਕੀ ਜੁੰ,ਕਾਲਾ ਸੰਘੀਆ ਰੋਡ ਤੇ ਸੜਕ ਦੀ ਮੁਰੰਮਤ ਹੋਈ ਸ਼ੁਰੂ
ਜਲੰਧਰ (ਵਿੱਕੀ ਸੂਰੀ ) ਸ਼ਹਿਰ ਦੇ ਕਾਲਾ ਸੰਘੀਆ ਰੋਡ ਤੇ ਸੜਕ ਸੜਕ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਇਸ ਨਾਲ ਆਸਪਾਸ ਦੇ ਲੋਕਾਂ,ਦੁਕਾਨਦਾਰਾਂ ਅਤੇ ਰਾਹਗੀਰਾਂ ’ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਦਸ ਦਈਏ ਕਿ ਕਾਲਾ ਸੰਘੀਆ ਰੋਡ ਤੇ ਪੈਂਦੀ ਇਸ ਸੜਕ ਦੀ ਖਸਤਾ ਹਾਲਤ ਨੂੰ ਲੈਕੇ ਬੀਤੇ ਦਿਨੀ ਵੈਲਕਮ ਪੰਜਾਬ ਨਿਊਜ਼ ਦੀ ਟੀਮ ਵਲੋਂ ਇਸਦੀ ਕਵਰੇਜ ਕਰਕੇ ਲੋਕਾਂ ਦੀ ਅਵਾਜ ਸਰਕਾਰ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਕਵਰੇਜ ’ਚ ਸਥਾਨਕ ਵਾਸੀਆਂ ਰਾਹਗੀਰਾਂ ਤੇ ਦੁਕਾਨਦਾਰਾਂ ਨੇਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੜਕ ਨੂੰ ਟੁੱਟਿਆਂ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਅਕਾਲੀ,ਭਾਜਪਾ,ਕਾਂਗਰਸ ਅਤੇ ਆਪ ਨੇ ਇਸ ਦੀ ਸਾਰ ਨਹੀਂ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਸੜਕ ਡੂੰਘੇ ਟੋਇਆਂ ਨਾਲ ਭਰੀ ਹੋਈ ਹੈ। ਜੋ ਕਿ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਜਿਸ ਨਾਲ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਧੂੜ ਤੇ ਮਿੱਟੀ ਦੇ ਕਾਰਨ ਲੋਕਾਂ ਨੂੰ ਦਮੇ ਜੇਹੇ ਰੋਗ ਲੱਗ ਰਹੇ ਹਨ , ਦੁਕਾਨ ਦਾਰਾਂ ਦਾ ਕੰਮ ਠੱਪ ਹੋ ਗਿਆ ਹੈ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਇਸ ਮਾਰਗ ਉੱਤੇ ਮੀਂਹ ਦਾ ਪਾਣੀ ਜਮਾ ਹੋ ਜਾਂਦਾ ਹੈ। ਜੋ ਕਿ ਚਿੱਕੜ ਦਾ ਰੂਪ ਧਾਰ ਲੈਂਦਾ ਹੈ। ਵਾਹਨਾਂ ਦੀ ਆਵਾਜਈ ਹੋਣ ਕਾਰਨ ਮੀਂਹ ਦਾ ਪਾਣੀ ਦੁਕਾਨਦਾਰਾਂ ਦੀ ਦੁਕਾਨਾਂ ਵਿੱਚ ਚਲਾ ਜਾਂਦਾ ਹੈ ਅਤੇ ਉਹ ਇਸ ਟੁੱਟੀ ਸੜਕ ਤੋਂ ਬੇਹੱਦ ਪਰੇਸ਼ਾਨ ਹਨ। ਇਸ ਵੀਡੀਓ ’ਚ ਲੋਕਾਂ ਨੂੰ ਆ ਰਹੀਆਂ ਤੰਗੀਆਂ ਨੂੰ ਦੇਖਕੇ ਸਰਕਾਰ ਦੇ ਕੰਨ ਤੇ ਜੁੰ ਸਰਕੀ ਅਤੇ ਜਦ ਇਹ ਵੀਡੀਓ ਮੌਜੂਦਾ ਐਮ.ਐਲ.ਏ. ਸ਼ੀਤਲ ਅੰਗੂਰਾਲ ਨੇਂ ਦੇਖੀ ਤਾ ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਨਗਰ ਪਾਲਿਕਾ ਦੇ ਠੇਕੇਦਾਰ ਤੇ xen ਨੂੰ ਸੜਕ ਦੀ ਮੁਰੰਮਤ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।ਇਸ ਮੌਕੇ ਉਨ੍ਹਾਂ ਦੱਸਿਆ ਕਿ 85 ਲੱਖ ਰੁਪਏ ਦਾ ਬੱਜਟ ਸਰਕਾਰ ਵਲੋਂ ਪਾਸ ਕੀਤਾ ਗਿਆ ਹੈ। ਇਹ ਸੜਕ ਵਧੀਆ ਸੀਮੇਂਟ,ਬਜਰੀ ਦੀ ਬਣਾਈ ਜਾਏਗੀ ਅਤੇ 2-3 ਮਹੀਨੇ ’ਚ ਕੰਮ ਸ਼ੁਰੂ ਹੋ ਜਾਵੇਗਾ। ਜਿਸ ਨੂੰ ਲੈ ਕੇ ਇਸ ਸੜਕ ਦੇ ਆਸਪਾਸ ਦੇ ਵਸਨੀਕ ਅਤੇ ਦੁਕਾਨਦਾਰਾਂ ਕਾਫੀ ਖੁਸ਼ ਹਨ।
The post ਖ਼ਬਰ ਦਾ ਹੋਇਆ ਅਸਰ, ਸੜਕ ਦੀ ਮੁਰੰਮਤ ਹੋਈ ਸ਼ੁਰੂ appeared first on Welcome Punjab News.
source https://welcomepunjab.in/news-of-the-effect-of-the-road-of-m/