ਨਵੀਂ ਦਿੱਲੀ (ਬਿਉਰੋ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਵਿਖੇ ਦਰਸ਼ਨ ਲਈ ਆਉਣ ਵਾਲੀ ਸੰਗਤਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦਾ ਹੁਣ ਛੇਤੀ ਨਿਪਟਾਰਾ ਹੋ ਜਾਵੇਗਾ ਕਿਉਂਕਿ ਦਿੱਲੀ ਸਰਕਾਰ ਨੇ ਡੀਐਸਜੀਐਮਸੀ ਵੱਲੋਂ ਪ੍ਰਗਟਾਏ ਗਏ ਇਤਰਾਜ਼ ’ਤੇ ਗੌਰ ਕਰਦਿਆਂ ਕਈ ਗੱਲਾਂ ਨੂੰ ਮੰਨਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਨ੍ਹਾਂ ’ਚ ਰਿੰਗ ਰੋਡ ’ਤੇ ਗੁਰਦੁਆਰਾ ਸਾਹਿਬ ਦੇ ਠੀਕ ਸਾਹਮਣੇ ਇਕ ਆਧੁਨਿਕ ਫੁੱਟ ਓਵਰ ਬ੍ਰਿਜ ਦਾ ਨਿਰਮਾਣ ਕਰਾਉਣ ਦੀ ਸਹਿਮਤੀ ਮਿਲਣਾ ਸ਼ਾਮਿਲ ਹੈ, ਜਿਸ ਨੂੰ ਸਰਕਾਰ ਵੱਲੋਂ ਪਹਿਲਾਂ ਕਈ ਮੀਟਰ ਦੀ ਦੂਰੀ ’ਤੇ ਬਣਾਇਆ ਜਾਣਾ ਤੈਅ ਹੋਇਆ ਸੀ। ਨਵੇਂ ਬਣਨ ਵਾਲੇ ਪੁਲ (ਬ੍ਰਿਜ) ਦੀ ਲੰਮਾਈ 125 ਫੁੱਟ ਅਤੇ ਚੌੜ੍ਹਾਈ 15 ਫੁੱਟ (ਤਕਰੀਬਨ) ਹੋਵੇਗੀ ਅਤੇ ਦੋਵਾਂ ਪਾਸੇ ਲਿਫਟ ਦੀ ਸਹੂਲਤ ਵੀ ਉਪਲੱਬਧ ਹੋਵੇਗੀ । ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮਹਿਕਮਾ (ਪੀ.ਡਬਲਿਊ.ਡੀ.) ਦੇ ਐਕਸੀਅਨ ਸ੍ਰੀ ਵਿਜੈ ਨੇ ਆਪਣੀ ਟੀਮ ਦੇ ਤਕਨੀਕੀ ਮਾਹਿਰਾਂ ਨਾਲ ਰਿੰਗ ਦਾ ਦੌਰਾ ਕੀਤਾ ਜਿਸ ਪਿੱਛੋਂ ਦੋਵਾਂ ਧਿਰਾਂ ਵਿਚਾਲੇ ਆਮ ਸਹਿਮਤੀ ਬਣੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਗੁਰਮੀਤ ਸਿੰਘ ਭਾਟੀਆ, ਸਰਵਜੀਤ ਸਿੰਘ ਵਿਰਕ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ, ਬਿਲਡਿੰਗ ਮਹਿਕਮੇ ਤੋਂ ਇੰਜੀਨੀਅਰ ਪਰਮਪਾਲ ਸਿੰਘ, ਕ੍ਰਿਪਾਲ ਸਿੰਘ ਅਤੇ ਬਲਬੀਰ ਸਿੰਘ ਵੀ ਮੌਜ਼ੂਦ ਰਹੇ।
ਕਾਹਲੋਂ ਨੇ ਦੱਸਿਆ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਸਾਹਮਣੋਂ ਗੁਜਰਦੀ ਆਊਟਰ ਰਿੰਗ ਰਿੰਡ ’ਤੇ ਗੱਡੀਆਂ ਦੀ ਤੇਜ਼ ਰਫਤਾਰ ਵਿਚਾਲੇ ਸੜਕ ਪਾਰ ਕਰਕੇ ਗੁਰਦੁਆਰਾ ਸਾਹਿਬ ਤਕ ਦਰਸ਼ਨ ਕਰਨ ਲਈ ਜਾਣਾ ਕਾਫੀ ਜੋਖ਼ਮ ਭਰਿਆ ਬਣ ਗਿਆ ਸੀ ਕਿਉਂਕਿ ਜ਼ਿਆਦਾਤਰ ਸੰਗਤਾਂ ਨੂੰ ਪੈਦਲ ਹੀ ਸੜਕ ਪਾਰ ਕਰਕੇ ਜਾਣਾ ਪੈਂਦਾ ਹੈ। ਇਸ ਸਥਿਤੀ ਦੀ ਗੰਭੀਰਤਾ ਤੇ ਕਿਸੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਦਿੱਲੀ ਕਮੇਟੀ ਵੱਲੋਂ ਪੀ.ਡਬਲਿਊ.ਡੀ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ ਗਿਆ। ਕਾਹਲੋਂ ਵੱਲੋਂ ਰਿੰਗ ਰੋਡ ’ਤੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਸੜਕ ’ਤੇ ਇਕ ਲੂਪ ਪੁਆਇੰਟ ਕੱਟ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਸੰਗਤਾਂ ਨੂੰ ਕਈ ਕਿੱਲੋਮੀਟਰ ਘੁੰਮ ਕੇ ਗੁਰਦੁਆਰਾ ਸਾਹਿਬ ਆਉਣ ਤੋਂ ਰਾਹਤ ਮਿਲ ਸਕੇ।
The post ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਸਾਹਮਣੇ ਬਣੇਗਾ ਆਧੁਨਿਕ ਫੁੱਟ ਓਵਰ ਬ੍ਰਿਜ,ਦੋਵਾਂ ਪਾਸੇ ਮਿਲੇਗੀ ਲਿਫ਼ਟ ਦੀ ਸਹੂਲਤ appeared first on Welcome Punjab News.
source https://welcomepunjab.in/gurdwara-majnu-ka-tilla-s/