ਭਿਆਨਕ ਸੜਕ ਹਾਦਸਾ,ਸਕੂਲ ’ਚ ਦਾਖਲ਼ ਹੋਈ ਸਵਿਫਟ ਕਾਰ,3 ਜਖਮੀ

0

ਮੋਗਾ(ਪ੍ਰਦੀਪ ਕੰਗ): ਪਿੰਡ ਮਾਣੂੰਕੇ ਦੇ ਬੱਸ ਸਟੈਂਡ ਨੇੜੇ ਇੱਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਵਿਫਟ ਕਾਰ ਅਤੇ ਰੇਹੜੀ ਵਿਚਕਾਰ ਟੱਕਰ ਹੋ ਗਈ। ਹਾਦਸੇ ‘ਚ ਕਾਰ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫਤਾਰ ਕਾਰ ਸਵਾਰ ਨੇ ਸਾਹਮਣੇ ਤੋਂ ਆ ਰਹੇ ਰੇਹੜੀ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਕਾਰ ਬੇਕਾਬੂ ਹੋ ਕੇ ਸਕੂਲ ਦੀ ਕੰਧ ‘ਤੇ ਜਾ ਚੜੀ । ਕਾਰ ਚਾਲਕ ਪਿੰਡ ਠੀਕਰੀਵਾਲ ਦਾ ਵਸਨੀਕ ਦੱਸਿਆ ਜਾਂਦਾ ਹੈ ਅਤੇ ਰੇਹੜੀ ਚਾਲਕ ਮਾਣੂੰਕੇ ਗਿੱਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਕਾਰ ‘ਚ ਸਵਾਰ ਗੰਭੀਰ ਰੂਪ ‘ਚ ਜ਼ਖਮੀਆਂ ਦਾ ਨੇੜਲੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਭਿਆਨਕ ਸੜਕ ਹਾਦਸਾ,ਸਕੂਲ ’ਚ ਦਾਖਲ਼ ਹੋਈ ਸਵਿਫਟ ਕਾਰ,3 ਜਖਮੀ appeared first on Welcome Punjab News.



source https://welcomepunjab.in/terrible-road-accident-in-school/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top