ਬਿਜਲੀ ਦਾ ਬਿੱਲ ONINE ਜਮ੍ਹਾਂ ਕਰਵਾਉਣ ਵਾਲੇ ਸਾਵਧਾਨ ,ਕਿਥੇ ਤੁਹਾਡੇ ਨਾਲ ਅਜਿਹਾ ਨਾ ਹੋਵੇ..

0

ਲੁਧਿਆਣਾ (ਬਿਉਰੋ) : ਸ਼ਹਿਰ ਦੇ ਜੀ.ਕੇ ਅਸਟੇਟ ‘ਚ ਠੱਗਾਂ ਨੇ ਬਿਜਲੀ ਦਾ ਬਿੱਲ ਨਾ ਭਰਨ ਦੇ ਬਹਾਨੇ ਇਕ ਵਪਾਰੀ ਨੂੰ ਝਾਂਸੇ ਵਿਚ ਲੈ ਕੇ ਉਸ ਤੋਂ 1.72 ਲੱਖ ਦੀ ਠੱਗੀ ਮਾਰ ਲਈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਕਾਰੋਬਾਰੀ ਹੈ। ਬੀਤੇ ਦਿਂਨੀ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਉਸ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ।ਇਸ ’ਤੇ ਬਲਵੀਰ ਸਿੰਘ ਨੇ ਕਿਹਾ ਕਿ ਉਸ ਨੇ ਜਮ੍ਹਾਂ ਕਰਵਾ ਦਿੱਤਾ ਹੈ। ਫੋਨ ਦੇ ਦੂਜੇ ਪਾਸਿਓਂ ਸ਼ਾਤਰ ਨੇਂ ਕਿਹਾ ਕਿ ਜੇਕਰ ਜਮ੍ਹਾ ਕਰਵਾ ਦਿੱਤਾ ਗਿਆ ਹੈ ਤਾਂ ਵੇਰਵਾ ਇੱਥੇ ਨਹੀਂ ਆ ਰਿਹਾ। ਜੇਕਰ ਤੁਸੀਂ ਹੁਣੇ ਸਿਰਫ 100 ਰੁਪਏ ਜਮ੍ਹਾ ਕਰਦੇ ਹੋ, ਤਾਂ ਤੁਹਾਡਾ ਵੇਰਵਾ ਆ ਜਾਵੇਗਾ। ਸ਼ਾਤਰ ਠੱਗ ਨੇ ਉਸਨੂੰ ਇੱਕ ਐਪ ਡਾਊਨਲੋਡ ਕਰਨ ਲਈ ਕਿਹਾ। ਬਲਵੀਰ ਸਿੰਘ ਨੇ ਉਸ ਐਪ ਨੂੰ ਆਪਣੇ ਫੋਨ ‘ਤੇ ਡਾਊਨਲੋਡ ਕੀਤਾ। ਇਸ ਤੋਂ ਬਾਅਦ ਉਸ ਨੂੰ ਐਪ ‘ਚ 100 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਜਿਵੇਂ ਹੀ ਬਲਵੀਰ ਸਿੰਘ ਨੇ ਐਪ ਰਾਹੀਂ 100 ਰੁਪਏ ਜਮ੍ਹਾ ਕਰਵਾਏ, ਉਸੇ ਤਰ੍ਹਾਂ ਉਸ ਦੇ ਖਾਤੇ ‘ਚੋਂ ਇਕ ਲੱਖ 72 ਹਜ਼ਾਰ ਰੁਪਏ ਦੋ ਹਿੱਸਿਆਂ ‘ਚ ਉਡਾ ਲਏ ਗਏ। ਬਲਵੀਰ ਸਿੰਘ ਨੇ ਦੱਸਿਆ ਕਿ ਉਹ ਗੁੰਮ ਹੋਈ ਰਕਮ ਬਾਰੇ ਠੱਗ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਨੂੰ ਉਸ ਦੇ ਬੈਂਕ ਦੀ ਮੁੰਬਈ ਸ਼ਾਖਾ ਤੋਂ ਫੋਨ ਆਇਆ ਕਿ ਉਸ ਦੇ ਖਾਤੇ ਵਿੱਚੋਂ ਪੈਸੇ ਲਗਾਤਾਰ ਗਾਇਬ ਹੋ ਰਹੇ ਹਨ। ਉਸ ਨੂੰ ਤੁਰੰਤ ਫੋਨ ਕੱਟਣ ਲਈ ਕਿਹਾ ਗਿਆ ਪਰ ਉਦੋਂ ਤੱਕ ਉਸ ਦੇ ਖਾਤੇ ਵਿੱਚੋਂ 1.72 ਲੱਖ ਰੁਪਏ ਟਰਾਂਸਫਰ ਹੋ ਚੁੱਕੇ ਸਨ। ਉਨ੍ਹਾਂ ਵੱਲੋਂ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਵਲੋ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਬਿਜਲੀ ਦਾ ਬਿੱਲ ONINE ਜਮ੍ਹਾਂ ਕਰਵਾਉਣ ਵਾਲੇ ਸਾਵਧਾਨ ,ਕਿਥੇ ਤੁਹਾਡੇ ਨਾਲ ਅਜਿਹਾ ਨਾ ਹੋਵੇ.. appeared first on Welcome Punjab News.



source https://welcomepunjab.in/electricity-bill-onine-payment/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top