ਜਲੰਧਰ(ਵੈਲਕਮ ਬਿਉਰੋ) : ਐਕਸਾਈਜ਼ ਵਿਭਾਗ ਨੇ ਵੇਰਕਾ ਮਿਲਕ ਪਲਾਂਟ ਨੇੜੇ ਸ਼ਰਾਬ ਦੀ ਗੱਡੀ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਈ.ਓ ਹਰਜੋਤ ਸਿੰਘ ਬੇਦੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਈ.ਓ ਹਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਦੇ ਆਧਾਰ ‘ਤੇ ਕਰਤਾਰਪੁਰ ਦੇ ਸ਼ਰਾਬ ਠੇਕੇਦਾਰ ਨਰੇਸ਼ ਅਗਰਵਾਲ ਦੀ ਗੱਡੀ ਨੂੰ ਕਾਬੂ ਕੀਤਾ ਹੈ । ਗੱਡੀ ਵਿੱਚ ਸਪਲਾਈ ਹੋਣ ਵਾਲੀ ਸ਼ਰਾਬ ਦਾ ਪਰਮਿਟ ਮੌਕੇ ’ਤੇ ਨਾ ਹੋਣ ’ਤੇ 2 ਸੇਲਜ਼ਮੈਨਾਂ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਡਰਾਈਵਰ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਉਹ ਉਕਤ ਸ਼ਰਾਬ ਜਡਿਆਲਾ ਵਿਖੇ ਸਪਲਾਈ ਲਈ ਲੈ ਕੇ ਜਾ ਰਿਹਾ ਸੀ। ਜ਼ਬਤ ਕੀਤੀ ਗਈ ਸ਼ਰਾਬ ਵਿੱਚ ਪੰਜ ਰਾਇਲ ਸਟੈਗ ਵਿਸਕੀ, ਸਮੇਤ ਹੌਰ ਬਰਾਂਡ ਪੂਰੇ 50 ਡੱਬੇ ਸ਼ਾਮਲ ਹਨ।ਨਰੇਸ਼ ਅਗਰਵਾਲ ਗਰੁੱਪ ਕਰਤਾਰਪੁਰ ਕੋਲ ਠੇਕਿਆਂ ਦਾ ਲਾਇਸੈਂਸ ਹੈ। ਇਸ ਦੇ ਬਾਵਜੂਦ ਠੇਕੇਦਾਰ ਦੇ ਕਰੀਦਿਂਆ ਵੱਲੋਂ ਜਲੰਧਰ ਵਿੱਚ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਉਕਤ ਠੇਕੇਦਾਰ ਵੱਲੋਂ ਸਪਲਾਈ ਕੀਤੀ ਗਈ ਸ਼ਰਾਬ ਦੀ ਮਾਤਰਾ ਬਾਰੇ ਐਕਸਾਈਜ਼ ਵਿਭਾਗ ਵੱਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸ਼ਰਾਬ ਦੇ ਠੇਕੇਦਾਰ ਨਰੇਸ਼ ਅਗਰਵਾਲ ਗਰੁੱਪ ਵਿਰੁੱਧ ਕਾਰਵਾਈ ਦੀ ਤਿਆਰੀ ਕਰ ਰਹੇ ਹਨ।
The post ਜਲੰਧਰ ਐਕਸਾਈਜ਼ ਵਿਭਾਗ ਨੇ ਠੇਕੇਦਾਰ ਦੀ ਸ਼ਰਾਬ ਵਾਲੀ ਗੱਡੀ ਨੂੰ ਕੀਤਾ ਕਾਬੂ appeared first on Welcome Punjab News.
source https://welcomepunjab.in/jalandhar-excise-department-ne-thee/