ਗੁਰਦਾਸਪੁਰ(ਬਿਉਰੋ): ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੇ ਕਾਰੋਬਾਰ ਨੇਂ ਜ਼ੋਰ ਫੜ ਲਿਆ ਹੈ ਅਤੇ ਸੀਜ਼ਨ ਦੌਰਾਨ ਪਟਾਕਿਆਂ ਦੀ ਕਾਲਾਬਾਜ਼ਾਰੀ ਵੀ ਕੀਤੀ ਜਾਂਦੀ ਹੈ। ਸੀਆਈਏ ਸਟਾਫ਼ ਨੇ ਇੱਕ ਐਨਆਰਆਈ ਦੇ ਘਰ ਸਥਿਤ ਪਟਾਕਿਆਂ ਦੇ ਗੋਦਾਮ ਵਿੱਚੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਵਾਂਖਾ ਵਿੱਚ ਇੱਕ ਐਨਆਰਆਈ ਦਾ ਘਰ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ ਵੱਲੋਂ ਕਿਰਾਏ ’ਤੇ ਲਿਆ ਹੋਇਆ ਸੀ ਅਤੇ ਉਸ ਵਿੱਚ ਲੱਖਾਂ ਰੁਪਏ ਦੇ ਪਟਾਕੇ ਰੱਖੇ ਹੋਏ ਸਨ।
ਸੀਆਈਏ ਸਟਾਫ਼ ਅਧਿਕਾਰੀ ਨੇ ਦੱਸਿਆ ਕਿ ਪਟਾਕਿਆਂ ਦੀ ਕੀਮਤ ਕਰੀਬ 6 ਤੋਂ 7 ਲੱਖ ਰੁਪਏ ਤੱਕ ਹੈ। ਉਸ ਦਾ ਕਹਿਣਾ ਹੈ ਕਿ ਮੇਜਰ ਸਿੰਘ ਅਤੇ ਪੁਲਸ ਪਾਰਟੀ ਦੀ ਮਦਦ ਨਾਲ ਗੁਪਤ ਸੂਚਨਾ ਦੇ ਆਧਾਰ ‘ਤੇ ਪਟਾਕਿਆਂ ਦੇ ਗੋਦਾਮ ‘ਚ ਛਾਪੇਮਾਰੀ ਕੀਤੀ ਗਈ। ਭਾਵੇਂ ਇਹ ਘਰ ਬਾਹਰੋਂ ਰਿਹਾਇਸ਼ੀ ਲੱਗ ਰਿਹਾ ਸੀ ਪਰ ਜਦੋਂ ਪੁਲੀਸ ਪਾਰਟੀ ਅੰਦਰ ਗਈ ਤਾਂ ਬੈੱਡਰੂਮ ਅਤੇ ਲਗਭਗ ਸਾਰੇ ਕਮਰੇ ਪਟਾਕਿਆਂ ਨਾਲ ਭਰੇ ਪਏ ਸਨ। ਪੁਲਸ ਵਲੋਂ ਪਟਾਕੀਆਂ ਨੂੰ ਜਪਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post NRI ਦੇ ਘਰ ਸੀਆਈਏ ਸਟਾਫ਼ ਦੀ ਛਾਪੇਮਾਰੀ,ਲੱਖਾਂ ਰੁਪਏ ਦੇ ਪਟਾਕੇ ਬਰਾਮਦ appeared first on Welcome Punjab News.
source https://welcomepunjab.in/nri-de-ghar-cia-staff-de-chapem/