ਮਾਨਸਾ(ਬਿਉਰੋ): ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਹਸਪਤਾਲ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੇ ਇੱਕ ਡਾਕਟਰ ਦੁਆਰਾ ਚਲਾਏ ਜਾ ਰਹੇ ਨਿਜੀ ਹਸਪਤਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਹਸਪਤਾਲ ਦੀਆਂ ਦਵਾਈਆਂ ਦੇ ਪੱਤੇ ‘ਤੇ ਤਰੀਕ ਮਿਟਾਈ ਜਾ ਰਹੀ ਹੈ।ਇਸ ਵੀਡੀਓ ‘ਚ ਮਿਆਦ ਪੁੱਗ ਚੁੱਕੀਆਂ ਦਵਾਈਆਂ ਦੀ ਤਰੀਕ ਨੂੰ ਮਿਟਾਉਂਦੇ ਹੋਏ ਜਨਤਕ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਮਾਨਸਾ ਵਿੱਚ ਇਹ ਹੁੱਲੜਬਾਜ਼ੀ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਲੋਕਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਂ।
The post ਹਸਪਤਾਲ ’ਚ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ,ਦਿੱਤੀਆਂ ਜਾ ਰਹੀਆਂ Expire ਦਵਾਈਆਂ appeared first on Welcome Punjab News.
source https://welcomepunjab.in/big-news-city-of-private-hus/