ਪੰਜਾਬ: ਮੰਦਰ ਦੀ ਦਾਨ ਪੇਟੀ ‘ਚੋਂ ਮਿਲਿਆ ਧਮਕੀਆਂ ਵਾਲਾ ਪਾਕਿਸਤਾਨੀ ਨੋਟ,ਮੱਚਿਆ ਹੜਕੰਪ

0

ਅੰਮ੍ਰਿਤਸਰ(ਬਿਉਰੋ): ਮੰਦਰ ਦੀ ਦਾਨ ਪੇਟੀ ਵਿੱਚੋਂ ਪਾਕਿਸਤਾਨੀ ਕਰੰਸੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਨੋਟ ‘ਤੇ 5 ਲੱਖ ਰੁਪਏ ਦੀ ਰਕਮ ਦੀ ਵੀ ਮੰਗ ਕੀਤੀ ਗਈ ਹੈ। ਫਿਰੌਤੀ ਨਾ ਦੇਣ ‘ਤੇ ਮੰਦਰ ਨੂੰ ਉਡਾਉਣ ਅਤੇ ਪੁਜਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਛੇਹਰਟਾ ਸਥਿਤ ਸ਼੍ਰੀਰਾਮਬਾਲਾ ਜੀ ਧਾਮ ਦੀ ਦਾਨਪੇਟੀ ਤੋਂ ਮੰਦਰ ਪ੍ਰਬੰਧਨ ਨੂੰ ਪਾਕਿਸਤਾਨ ਦੇ ਨੋਟ ‘ਤੇ ਜਾਨ ਨਾਲ ਮਾਰਨ ਦੀ ਧਮਕੀ ਮਿਲੀ ਹੈ ਅਤੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਮੰਦਰ ਨੂੰ ਉਡਾਉਣ ਤੇ ਮੰਦਰ ਦੇ ਸੇਵਾਦਾਰ ਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ। ਹੁਣ ਪਾਕਿਸਤਾਨ ਤੋਂ ਮਿਲੀ ਇਸ ਤਰ੍ਹਾਂ ਦੀ ਧਮਕੀ ਦੇ ਬਾਅਦ ਮੰਦਰ ਦੇ ਸੇਵਾਦਾਰ ਨੇ ਪੁਲਿਸ ਕਮਿਸ਼ਨਰ ਛੇਹਰਟਾ ਅਤੇ ਥਾਣੇ ਦੀ ਪੁਲਸ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਹੈ। ਮੰਦਰ ਦੇ ਸੇਵਾਦਾਰਾਂ ਦਾ ਦੋਸ਼ ਹੈ ਕਿ ਪੁਲਿਸ ਇਸ ਬਾਰੇ ਲਾਪ੍ਰਵਾਹ ਹੈ। ਉਨ੍ਹਾਂ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

The post ਪੰਜਾਬ: ਮੰਦਰ ਦੀ ਦਾਨ ਪੇਟੀ ‘ਚੋਂ ਮਿਲਿਆ ਧਮਕੀਆਂ ਵਾਲਾ ਪਾਕਿਸਤਾਨੀ ਨੋਟ,ਮੱਚਿਆ ਹੜਕੰਪ appeared first on Welcome Punjab News.



source https://welcomepunjab.in/punjab-temple-from-the-donation-box/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top