ਜਲੰਧਰ(ਵਿੱਕੀ ਸੂਰੀ): ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਥਾਣਾ 3 ਦੀ ਪੁਲਿਸ ਵੱਲੋਂ ਨਗਰ ਨਿਗਮ ਚੌਂਕ ਵਿਖੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਨਿਗਮ ਚੌਂਕ ਵਿਖੇ 3 ਬਾਈਕ ਸਵਾਰ ਨੌਜਵਾਨ ਲਾਈਟ ਜੰਪ ਕਰਕੇ ਭੱਜ ਰਹੇ ਸਨ। ਪੁਲਿਸ ਨੇ ਭੱਜਣ ਵਾਲੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੋਕਣ ਲਈ ਆਏ ਐਸ.ਆਈ ਸਤਨਾਮ ਨੂੰ ਨੌਜਵਾਨਾਂ ਨੇ ਬਾਈਕ ਨਾਲ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ।ਜ਼ਖਮੀ ਸਤਨਾਮ ਸਿੰਘ ਨੂੰ ਪੁਲਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ। ਦੂਜੇ ਪਾਸੇ ਪੁਲੀਸ ਨੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਨੌਜਵਾਨ ਮੋਬਾਈਲ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਚਲਾਨ ਤੋਂ ਡਰਦਿਆਂ ਨੌਜਵਾਨਾਂ ਨੇ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਘਬਰਾਏ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ਵਿਚਾਲੇ ਬਾਈਕ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ।

The post Breaking News,ਜਲੰਧਰ ’ਚ ਨਾਕਾਬੰਦੀ ਦੌਰਾਨ 3 ਨੌਜਵਾਨਾਂ ਨੇਂ ਪੁਲਸ ਤੇ ਚੜਾਇਆ ਮੋਟਰਸਾਇਕਲ,SI ਫੱਟੜ appeared first on Welcome Punjab News.
source https://welcomepunjab.in/breakig-news-jalandhar-during-blockade-3/