ਜਲੰਧਰ(ਵਿੱਕੀ ਸੂਰੀ)- ਜਲੰਧਰ ਸ਼ਹਿਰ ‘ਚ 9 ਸਾਲ ਦੀ ਬੱਚੀ ਨੂੰ ਪਿਟਬੁਲ ਕੁੱਤੇ ਨੇ ਵੱਢ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਕੈਂਪ ਦੀ ਰਹਿਣ ਵਾਲੀ ਜਾਨਵੀ ਨਾਂ ਦੀ ਲੜਕੀ ਘਰੋਂ ਦੁਕਾਨ ’ਤੇ ਸਾਮਾਨ ਲੈਣ ਲਈ ਨਿਕਲੀ ਸੀ। ਅਚਾਨਕ ਪਿਟਬੁੱਲ ਨੇ ਲੜਕੀ ਨੂੰ ਫੜ ਲਿਆ ਅਤੇ ਉਸ ਦੀ ਖੱਬੀ ਲੱਤ ‘ਤੇ ਦੰਦ ਮਾਰ ਦਿੱਤੇ।ਮੁਹੱਲਾ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਬੱਚੀ ਨੂੰ ਪਿਟਬੁੱਲ ਦੇ ਕਬਜ਼ੇ ਤੋਂ ਛੁਡਵਾਇਆ। ਜਦੋਂ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਇਸ ਸਬੰਧੀ ਪਿਟਬੁੱਲ ਮਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਕੁੱਤੇ ਦੇ ਸਾਰੇ ਟੀਕੇ ਲਗਾਏ ਗਏ ਹਨ ਅਤੇ ਉਨ੍ਹਾਂ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ।

ਇਸ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਨੇ ਤੁਰੰਤ ਲੜਕੀ ਨੂੰ ਜਲੰਧਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਪੁਲਸ ਵਲੋਂ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ਦੇ ਇਸ ਇਲਾਕੇ ’ਚ ਪਿਟਬੁੱਲ ਕੁੱਤੇ ਨੇ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ,ਦੇਖੋ ਤਸਵੀਰ appeared first on Welcome Punjab News.
source https://welcomepunjab.in/pitbu-in-this-area-of-jalandhar-2/