ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਦੀ ਇਤਰਾਜ਼ਯੋਗ ਵੀਡੀਓ ਲੀਕ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਬੀਤੇ ਦਿਨ ਦੋਸ਼ੀ ਵਿਦਿਆਰਥਣ ਦੇ ਪ੍ਰੇਮੀ ਅਤੇ ਇੱਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੋਸ਼ੀ ਨੂੰ ਪੁਲਿਸ ਨੇ ਸ਼ਿਮਲਾ ਤੋਂ ਕਾਬੂ ਕੀਤਾ ਹੈ।ਜਿਸ ਦੀ ਪਹਿਚਾਣ ਸੰਨੀ ਵਾਸੀ ਰੋਹੜੂ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿੱਚੋਂ ਇੱਕ ਬੇਕਰੀ ਵਿੱਚ ਕੰਮ ਕਰਦਾ ਹੈ ਅਤੇ ਦੂਜਾ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
The post ਯੂਨੀਵਰਸਿਟੀ ਮਾਮਲਾ: ਦੋਸ਼ੀ ਵਿਦਿਆਰਥਣ ਦੇ ਪ੍ਰੇਮੀ ਅਤੇ ਇਕ ਹੋਰ ਦੋਸ਼ੀ ਨੂੰ ਪੁਲਸ ਨੇਂ ਕੀਤਾ ਗ੍ਰਿਫਤਾਰ appeared first on Welcome Punjab News.
source https://welcomepunjab.in/university-case-accused-v/