ਸਿਆਸਤ ਨੇ ਪਤੀ-ਪਤਨੀ ਦੇ ਵੱਖੋ ਵੱਖਰੇ ਕੀਤੇ ਰਾਹ,ਪੜੋ ਪੂਰੀ ਖਬਰ

0

ਚੰਡੀਗੜ੍ਹ: ਸਿਆਸਤ ਦੀ ਜੰਗ ’ਚ ਕੁਝ ਵੀ ਜਾਇਜ਼ ਹੈ, ਅਜਿਹਾ ਹੀ ਕੁਝ ਪਟਿਆਲਾ ਦੇ ਸ਼ਾਹੀ ਪਰਿਵਾਰ ’ਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ। ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਉਹ ਨਾ ਸਿਰਫ ਪਾਰਟੀ ਵਿਚ ਸ਼ਾਮਲ ਹੋਏ ਸਗੋਂ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ ਵਿਚ ਰਲੇਵਾਂ ਕਰ ਦਿੱਤਾ।ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪ੍ਰਨੀਤ ਕੌਰ ਭਾਜਪਾ ਵਿਚ ਸ਼ਾਮਲ ਕਿਉਂ ਨਹੀਂ ਹੋਏ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਪਤਨੀ ਉਹੀ ਕਰੇ ਜੋ ਉਸ ਦਾ ਪਤੀ ਕਰਦਾ ਹੈ। ਪਟਿਆਲਾ ਤੋਂ MP ਪਰਨੀਤ ਕੌਰ ਦਾ ਕਹਿਣਾ ਹੈ ਭਾਵੇਂ ਉਨ੍ਹਾਂ ਦਾ ਪਰਿਵਾਰ ਭਾਜਪਾ ’ਚ ਸ਼ਾਮਲ ਹੋ ਰਿਹਾ ਹੈ, ਪਰ ਉਨ੍ਹਾਂ ਦਾ ਹਾਲ ਦੀ ਘੜੀ ਅਜਿਹਾ ਕੋਈ ਵਿਚਾਰ ਨਹੀਂ ਹੈ। ਪਰਨੀਤ ਕੌਰ (MP Parneet Kaur) ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਉਹ ਕਾਂਗਰਸ ’ਚ ਹਨ ਅਤੇ ਭਵਿੱਖ ’ਚ ਵੀ ਕਾਂਗਰਸ ’ਚ ਹੀ ਰਹਿਣਗੇ, ਭਾਵੇਂ ਪਾਰਟੀ ਉਨ੍ਹਾਂ ਅਗਲੀ ਵਾਰ ਟਿਕਟ ਦੇਵੇ ਜਾਂ ਨਾ ਦੇਵੇ।

The post ਸਿਆਸਤ ਨੇ ਪਤੀ-ਪਤਨੀ ਦੇ ਵੱਖੋ ਵੱਖਰੇ ਕੀਤੇ ਰਾਹ,ਪੜੋ ਪੂਰੀ ਖਬਰ appeared first on Welcome Punjab News.



source https://welcomepunjab.in/politics-separated-husband/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top