ਟਿੱਪਰ ਤੇ ਸਕੂਟਰੀ ਵਿਚਾਲੇ ਟੱਕਰ,ਨਵ-ਵਿਆਹੁਤਾ ਅੋਰਤ ਦੀ ਹੋਈ ਦਰਦਨਾਕ ਮੌਤ

0

ਅਬੋਹਰ (ਬਿਉਰੋ ) : ਨਾਮਦੇਵ ਚੌਕ ‘ਚ ਅੱਜ ਸਵੇਰੇ ਟਿੱਪਰ ਦੀ ਲਪੇਟ ‘ਚ ਆਉਣ ਨਾਲ ਨਵ-ਵਿਆਹੁਤਾ ਐਕਟਿਵਾ ਸਵਾਰ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਪੁਲਸ ਨੇ ਵਿਆਹੁਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ਵਿੱਚ ਰਖਵਾਇਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਦਾ ਬੁਰਾ ਹਾਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਰਵਨੀਤ ਕੌਰ ਪਤਨੀ ਗੁਰਤੇਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕਰੀਬ 6 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਹਨੂੰਮਾਨਗੜ੍ਹ ਰੋਡ ‘ਤੇ ਆਈਲੈਟਸ ਕਰਦੀ ਸੀ। ਅੱਜ ਸਵੇਰੇ ਕਰੀਬ 8 ਵਜੇ ਆਪਣੇ ਪਤੀ ਨੂੰ ਮਲੋਟ ਚੌਕ ਤੋਂ ਛੱਡ ਕੇ ਸਕੂਟਰ ਰਾਹੀਂ ਆਪਣੇ ਆਈਲੈਟਸ ਸੈਂਟਰ ਲਈ ਰਵਾਨਾ ਹੋ ਗਈ।
ਇਸ ਦੌਰਾਨ ਜਦੋਂ ਉਹ ਨਾਮਦੇਵ ਚੌਕ ਨੇੜੇ ਪੁੱਜੀ ਤਾਂ ਇਕ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਆਹੁਤਾ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਟਿੱਪਰ ਵਾਲੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਮੌਕੇ ‘ਤੇ ਹੀ ਫੜ ਲਿਆ। ਲੋਕਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਸ ਸਟੇਸ਼ਨ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਟਿੱਪਰ ਤੇ ਸਕੂਟਰੀ ਵਿਚਾਲੇ ਟੱਕਰ,ਨਵ-ਵਿਆਹੁਤਾ ਅੋਰਤ ਦੀ ਹੋਈ ਦਰਦਨਾਕ ਮੌਤ appeared first on Welcome Punjab News.



source https://welcomepunjab.in/bad-news-tipper-on-scooter-v/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top