ਜਲੰਧਰ(ਬਿਉਰੋ)- ਮਹਾਨਗਰ ਦੇ ਮਾਡਲ ਟਾਊਨ ‘ਚ ਪੁਲਸ ਦੀ ਬੱਸ ਫਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਡਰਾਈਵਰ ਦੀ ਸਮਝਦਾਰੀ ਕਾਰਨ ਸਾਰੇ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 25 ਪੁਲਸ ਕਰਮਚਾਰੀ ਸਵਾਰ ਸਨ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਪੀਏਪੀ ਤੋਂ ਬੱਸ ਲੈਕੇ ਮਾਡਲ ਟਾਊਨ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਸ਼ਿਵਾਨੀ ਪਾਰਕ ਨੇੜੇ ਬਿਜਲੀ ਦੀ ਤਾਰਾਂ ਹੇਠਾਂ ਹੋਣ ਕਾਰਨ ਬੱਸ ਤਾਰਾਂ ਨਾਲ ਲੱਗ ਗਈ ਅਤੇ ਬਿਜਲੀ ਦੀਆਂ ਤਾਰਾਂ ਚੋ ਅੱਗ ਨਿਕਲਣ ਤੋਂ ਬਾਅਦ ਘਬਰਾਏ ਹੋਏ ਪੁਲਸ ਮੁਲਾਜ਼ਮ ਕਾਹਲੀ ਨਾਲ ਬੱਸ ਵਿੱਚੋਂ ਬਾਹਰ ਨਿਕਲ ਗਏ। ਇਸ ਹਾਦਸੇ ਵਿੱਚ ਇੱਕ ਬਿਜਲੀ ਦਾ ਖੰਭਾ ਵੀ ਡਿੱਗ ਗਿਆ। ਇਸ ਦੇ ਨਾਲ ਹੀ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਮਾਮਲੇ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਲਾਈਨ ਬੰਦ ਕਰ ਦਿੱਤੀ ਗਈ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।
The post ਜਲੰਧਰ: ਹਾਈ ਵੋਲਟੇਜ ਤਾਰਾਂ ‘ਚ ਫਸੀ ਪੁਲਸ ਦੀ ਬੱਸ,ਵੱਡਾ ਹਾਦਸਾ ਹੋਣੋਂ ਟਲਿਆ appeared first on Welcome Punjab News.
source https://welcomepunjab.in/jalandhar-high-voltage-wires-ch-f/