ਭਾਜਪਾ ਚ ਘਮਸਾਨ ਜਲੰਧਰ ਦੇ 4 ਮੌਜੂਦਾ ਕੌਂਸਲਰਾ ਤੇ ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ

0

ਜਲੰਧਰ (ਬਿਊਰੋ)- ਜਲੰਧਰ ਭਾਜਪਾ ਦੇ ਚਾਰ ਮੌਜੂਦਾ ਭਾਜਪਾ ਕੌਂਸਲਰਾਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਕਈ ਮੌਜੂਦਾ  ਅਹੁਦੇਦਾਰਾਂ ਨੇ ਵੀ ਅਸਤੀਫਾ ਦਿੱਤਾ। ਜਿਸ ਦਾ ਮੁੱਖ ਕਾਰਨ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੱਸਿਆ ਜਾ ਰਿਹਾ ਹੈ। ਅਸਤੀਫ਼ਾ ਦੇਣ ਵਾਲਿਆਂ ਵਿੱਚ ਕੌਂਸਲਰ ਸ਼ਵੇਤਾ ਧੀਰ, ਚਰਨਜੀਤ ਕੌਰ ਸੰਧਾ ,ਵਿਰੇਸ਼ ਮਿੰਟੂ ਤੇ ਅਨੀਤਾ ਦੇ ਨਾਮ ਹਨ। ਹਾਲਾਂਕਿ ਕਿਸੇ ਨੇ ਵੀ ਕਿਸੇ ਦੂਸਰੀ ਪਾਰਟੀ ਵਿੱਚ ਜਾਣ ਦਾ ਜ਼ਿਕਰ ਨਹੀਂ ਕੀਤਾ ਹੈ। ਜ਼ਿਲ੍ਹਾ ਮੀਤ ਪ੍ਰਧਾਨ ਅਮਿਤ ਸੰਧਾ ਨੇ ਵੀ ਅਸਤੀਫਾ ਦੇ ਦਿੱਤਾ ਹੈ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੋਂ ਨਾਖ਼ੁਸ਼ ਦੱਸਿਆ ਹੈ। ਹੋਰ ਅਸਤੀਫ਼ਾ ਦੇਣ ਵਾਲਿਆਂ ਵਿੱਚ ਵਿਨੀਤ ਧੀਰ ਪ੍ਰਧਾਨ ਮੰਡਲ ਨੰਬਰ 8, ਸੌਰਵ ਸੇਠ ਪ੍ਰਧਾਨ ਭਾਜਪਾ ਮੰਡਲ ਨੰ 9 ਅਤੇ ਪ੍ਰਭਦਿਆਲ ਹਨ ।

 

 

 

The post ਭਾਜਪਾ ਚ ਘਮਸਾਨ ਜਲੰਧਰ ਦੇ 4 ਮੌਜੂਦਾ ਕੌਂਸਲਰਾ ਤੇ ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ appeared first on Welcome Punjab News.



source https://welcomepunjab.in/resign/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top