ਭਿਆਨਕ ਸੜਕ ਹਾਦਸਾ,ਕਾਰ ‘ਤੇ ਪਲਟਿਆ ਟਰਾਲਾ, 3 ਦੀ ਦਰਦਨਾਕ ਮੌਤ

0

ਬੰਗਾ: ਰੋਪੜ ਮੁੱਖ ਮਾਰਗ ‘ਤੇ ਦਰਦਨਾਕ ਹਾਦਸਾ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਹਿਲਾਪੁਰ ਚੌਂਕ ਬਹਿਰਾਮ ਵਿਖੇ ਸਮਾਨ ਨਾਲ ਭਰੀਆ ਟਰਾਲਾ ਕਾਰ ਦੇ ਉਪਰ ਪਲਟ ਗਿਆ।ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੰਗਾ ਵੱਲੋਂ ਮਿੱਟੀ ਦੇ ਗੁਟਕੇ ਨਾਲ ਭਰੀਆ ਟਰਾਲਾ ਆ ਰਿਹਾ ਸੀ ਅਤੇ ਜਿਵੇਂ ਹੀ ਮਹਿਲਾਪੁਰ ਚੌਂਕ ਕੋਲ ਪੁੱਜੀਆ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਗਵਾੜਾ ਸਾਈਡ ਤੋਂ ਆ ਰਹੀ ਇੱਕ ਕਾਰ ਜਿਸ ਵਿੱਚ 5 ਵਿਅਕਤੀ ਅਤੇ 1 ਔਰਤ ਸਵਾਰ ਸਨ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ।ਇਸ ਹਾਦਸੇ ਦੌਰਾਨ ਫਗਵਾੜਾ ਸਾਈਡ ਤੋਂ ਇੱਕ ਹੋਰ ਕਾਰ ਆ ਰਹੀ ਸੀ ਜੋ ਉਕਤ ਹਾਦਸੇ ਵਿੱਚ ਨੁਕਸਾਨੀ ਗਈ। ਥਾਣਾ ਬਹਿਰਾਮ ਦੇ ਐਸਐਚਓ ਨੇ ਦੋ ਜੇਸੀਬੀਆਂ ਮੰਗਵਾ ਕੇ ਪੁਲਸ ਪਾਰਟੀ ਅਤੇ ਹੋਰ ਸਮਾਜ ਸੇਵੀਆਂ ਦੀ ਮਦਦ ਨਾਲ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਹੇਠਾਂ ਤੋਂ ਬਾਹਰ ਕੱਢ ਕੇ ਨੇੜਲੇ ਗੁਰੂ ਨਾਨਕ ਮਿਸ਼ਨ ਹਸਤਪਾਲ ਵਿਖੇ ਇਲਾਜ ਲਈ ਭੇਜਿਆ।ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਭਿਆਨਕ ਸੜਕ ਹਾਦਸਾ,ਕਾਰ ‘ਤੇ ਪਲਟਿਆ ਟਰਾਲਾ, 3 ਦੀ ਦਰਦਨਾਕ ਮੌਤ appeared first on Welcome Punjab News.



source https://welcomepunjab.in/terrible-road-accident-turn-over/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top