ਬੰਗਾ : ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫਤਾਰ ਕਾਰਨ ਬੇਕਾਬੂ ਹੋਣ ਕਰਕੇ ਦੁਕਾਨ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਧਾਲੀਵਾਲ ਦੀ ਬੱਸ ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਸੀ। ਸਵੇਰੇ ਦਸ ਵਜੇ ਬੰਗਾ ਸ਼ਹਿਰ ‘ਚ ਦਾਖ਼ਲ ਹੁੰਦੇ ਹੀ ਬੱਸ ਚਾਲਕ ਨੇ ਅਚਾਨਕ ਬੱਸ ਦੀ ਰਫ਼ਤਾਰ ਤੇਜ ਕਰ ਦਿੱਤੀ । ਇਸ ਕਾਰਨ ਬੱਸ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹ ਗਈ ਤੇ ਦੁਕਾਨ ਨਾਲ ਜਾ ਟਕਰਾਈ।ਸਥਾਨਕ ਲੋਕਾਂ ਵਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਦਾ ਖੱਬਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ ਕਾਰਨ 11 ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 3 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
The post ਭਿਆਨਕ ਸੜਕ ਹਾਦਸਾ, ਬੱਸ ਬੇਕਾਬੂ ਹੋ ਕੇ ਦੁਕਾਨ ਨਾਲ ਟਕਰਾਈ,ਕਈ ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ appeared first on Welcome Punjab News.
source https://welcomepunjab.in/terrible-road-accident-bus-uncontrollable/