ਅਮਲੋਹ (ਬਿਉਰੋ) : ਸ਼ਹਿਰ ਦੇ ਵਾਰਡ ਨੰਬਰ-13 ‘ਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 4 ਲੋਕਾਂ ਨੇ ਔਰਤ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ ਭੋਲੀ ਗੋਇਲ ਪਤਨੀ ਧਰਮਵੀਰ ਗੋਇਲ ਵਜੋਂ ਹੋਈ ਹੈ। ਇਸ ਕਤਲ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਔਰਤ ਦੇ ਪੁੱਤਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਛੱਤ ‘ਤੇ ਰਹਿੰਦਾ ਹੈ, ਜਦਕਿ ਉਸ ਦੇ ਮਾਤਾ-ਪਿਤਾ ਹੇਠਾਂ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਆਪਣੀ ਮਾਂ ਕੋਲ ਬੈਠਾ ਸੀ। ਮਾਂ ਨੇ ਕਿਹਾ ਕਿ ਉਹ ਹੁਣ ਸੌਣਾ ਚਾਹੁੰਦੀ ਹੈ, ਇਸ ਲਈ ਉਹ ਸਾਰੇ ਛੱਤ ‘ਤੇ ਚਲੇ ਗਏ। ਫਿਰ ਜਦੋਂ ਉਸ ਨੇ ਆਪਣੀ ਮਾਂ ਦੀ ਚੀਕ ਸੁਣੀ ਤਾਂ ਉਹ ਝੱਟ ਹੇਠਾਂ ਉਤਰਿਆ । ਉਸ ਨੇ 4 ਲੋਕਾਂ ਨੂੰ ਆਪਣੇ ਹੱਥਾਂ ਵਿਚ ਖੂਨ ਨਾਲ ਲੱਥਪੱਥ ਚਾਕੂਆਂ ਨਾਲ ਖੜ੍ਹੇ ਦੇਖਿਆ, ਜਿਨ੍ਹਾਂ ਨੇ ਉਸ ਦੀ ਮਾਂ ਦਾ ਕਤਲ ਕੀਤਾ ਸੀ। ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਇਕ ਵਿਅਕਤੀ ਨੇ ਉਸ ਤੇ ਚਾਕੂ ਨਾਲ ਵਾਰ ਵੀ ਕੀਤਾ। ਇਸ ਤੋਂ ਬਾਅਦ ਚਾਰੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਔਰਤ ਦਾ ਕਤਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਪੁੱਤਰ ਅਤੇ ਉਸਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਖੌਫਨਾਕ ਵਾਰਦਾਤ, ਔਰਤ ਦਾ ਬੇਰਹਿਮੀ ਨਾਲ ਕਤਲ,ਇਲਾਕੇ ’ਚ ਫੈਲੀ ਦਹਿਸ਼ਤ appeared first on Welcome Punjab News.
source https://welcomepunjab.in/horrible-incident-of-the-woman/