ਪ੍ਰਸ਼ਾਸ਼ਨਿਕ ਕੰਪਲੈਕਸ ਵਿਚ ਬਲਾਕ ਸੰਮਤੀ ਮੈਂਬਰ, ਸਰਪੰਚਾਂ, ਪੰਚਾਂ ਨੇ ਹਲਕਾ ਇੰਚਾਰਜ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਕੀਤੀ ਨਾਅਰੇਬਾਜੀ

0

ਕਪੂਰਥਲਾ (ਗੌਰਵ ਮੜੀਆ)-ਹਲਕਾ ਕਪੂਰਥਲਾ ਵਿਖੇ ਆਪ ਤੇ ਕਾਂਗਰਸ ਵਿਚਾਲੇ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਦੇ ਖਿਲਾਫ ਹਲਕਾ ਕਪੂਰਥਲਾ ਅਤੇ ਢਿੱਲਵਾਂ ਬਲਾਕ ਦੇ ਸਰਪੰਚਾਂ ਨੇ ਸੋਮਵਾਰ ਨੂੰ ਵੱਡਾ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਜੰਮਕੇ ਨਾਅਰੇਬਾਜੀ ਕੀਤੀ । ਪ੍ਰਸ਼ਾਸ਼ਨਿਕ ਕੰਪਲੈਕਸ ਵਿਚ ਬਲਾਕ ਸੰਮਤੀ ਮੈਂਬਰ, ਸਰਪੰਚਾਂ, ਪੰਚਾਂ ਤੋਂ ਇਲਾਵਾ ਪਿੰਡਾਂ ਦੇ ਵਸਨੀਕਾਂ ਨੇ ਮੈਡਮ ਮੰਜੂ ਰਾਣਾ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਡਮ ਰਾਣਾ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਕਾਰੀ ਕੰਮਕਾਜਾਂ ਵਿਚ ਦਖਲ ਅੰਦਾਜੀ ਕਰਦੇ ਹਨ ਅਤੇ ਸਰਪੰਚਾਂ ਤੇ ਸੱਤਾਧਾਰੀ ਪਾਰਟੀ ਦਾ ਦਬਾਅ ਬਣਾਉਂਦੇ ਹਨ । ਵਿਕਾਸ ਕਾਰਜਾਂ ਦੇ ਰਿਕਾਰਡ ਉਨ੍ਹਾਂ ਨੂੰ ਪੇਸ਼ ਕਰਨ ਦੀ ਮੰਗ ਕਰਦੇ ਹਨ ਜੋ ਕਿ ਕਾਨੂੰਨੀ ਅਤੇ ਸੰਵਿਧਾਨਕ ਤੌਰ ਤੇ ਸਰਾਸਰ ਗਲਤ ਹੈ , ਸਰਪੰਚਾਂ ਨੇ ਇਹ ਵੀ ਕਿਹਾ ਕਿ ਰਿਕਾਰਡ ਨਾ ਪੇਸ਼ ਕਰਨ ਤੇ ਉਨ੍ਹਾਂ ਉੱਪਰ ਦਬਾਅ ਬਣਾਉਂਦਿਆਂ ਹੋਏ ਕਾਰਵਾਈ ਕਰਨ ਦਾ ਡਰਾਵਾ ਵੀ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਆਪ ਦੀ ਹਲਕਾ ਇੰਚਾਰਜ ਨੂੰ ਕਿਹਾ ਕਿ ਕੋਈ ਵੀ ਰਿਕਾਰਡ ਚੈਕ ਕਰਨ ਦਾ ਅਧਿਕਾਰ ਸਬੰਧਤ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦਾ ਹੈ ਨਾ ਕਿ ਤੁਹਾਡਾ । ਉਨ੍ਹਾਂ ਨੇ ਮੰਜੂ ਰਾਣਾ ਨੂੰ ਆਖਿਆ ਕਿ ਉਹ ਆਪਣੀ ਪਾਰਟੀ ਦੀ ਬੇਹਤਰੀ ਲਈ ਕੰਮ ਕਰਨ ਨਾ ਕਿ ਪੰਚਾਇਤਾਂ ਵਿਚ ਦਖਲ ਅੰਦਾਜੀ ਕਰਨ, ਇਸੇ ਤਰ੍ਹਾਂ ਉਨ੍ਹਾਂ ਆਖਿਆ ਕਿ ਪਿੰਡ ਬੂਟਾਂ ਵਿਚ ਆਪ ਦੀ ਹਲਕਾ ਇੰਚਾਰਜ ਦੀ ਆਮਦ ਤੇ ਮੌਜੂਦਾ ਸਰਪੰਚ ਨੇ ਮੁਲਾਕਾਤ ਨਹੀ ਕੀਤੀ ਤਾਂ ਮੈਡਮ ਮੰਜੂ ਰਾਣਾ ਨੇ ਸਰਪੰਚ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਗੱਲ ਆਖੀ, ਸਮੂਹ ਸਰਪੰਚਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਡਮ ਮੰਜੂ ਰਾਣਾ ਦੀ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਲਿਖਿਤ ਮੰਗ ਪੱਤਰ ਦਿੰਦਿਆਂ ਹੋਇਆਂ ਕਿਹਾ ਕਿ ਮੈਡਮ ਮੰਜੂ ਰਾਣਾ ਦੀ ਗੈਰ ਕਾਨੂੰਨੀ ਦਖਲਅੰਦਾਜੀ ਨੂੰ ਬੰਦ ਨਾ ਕੀਤਾ ਗਿਆ ਤਾਂ ਇਸ ਤੋਂ ਵੱਡਾ ਅਤੇ ਸਖਤ ਰੋਸ ਪ੍ਰਦਰਸ਼ਨ ਦੁਬਾਰਾ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਹੋਵੇਗੀ । ਰੋਸ ਮੁਜਾਹਰੇ ਵਿਚ ਵੱੱਖ ਵੱਖ ਆਗੂਆਂ ਨੇ ਮੈਡਮ ਰਾਣਾ ਦੇ ਕਾਰਜਸ਼ੈਲੀ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਰੋਸ ਪ੍ਰਗਟ ਕੀਤਾ । ਉਨ੍ਹਾਂ ਕਿਹਾ ਕਿ ਮੈਡਮ ਮੰਜੂ ਰਾਣਾ ਦੀਆਂ ਗਲਤ ਕਾਰਵਾਈਆਂ ਦੇ ਕਾਰਨ ਪਿੰਡਾਂ ਵਿਚ ਗੁੱਟਬਾਜੀ ਦਾ ਮਾਹੌਲ ਬਣ ਰਿਹਾ ਹੈ ਜਿਸ ਨਾਲ ਆਪਸੀ ਭਾਈਚਾਰੇ ਦਾ ਨੁਕਸਾਨ ਹੋਵੇਗਾ ਅਤੇ ਲੜਾਈ ਝਗੜੇ ਹੋਣ ਦਾ ਡਰ ਬਣਦਾ ਜਾ ਰਿਹਾ ਹੈ ।

The post ਪ੍ਰਸ਼ਾਸ਼ਨਿਕ ਕੰਪਲੈਕਸ ਵਿਚ ਬਲਾਕ ਸੰਮਤੀ ਮੈਂਬਰ, ਸਰਪੰਚਾਂ, ਪੰਚਾਂ ਨੇ ਹਲਕਾ ਇੰਚਾਰਜ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਕੀਤੀ ਨਾਅਰੇਬਾਜੀ appeared first on Welcome Punjab News.



source https://welcomepunjab.in/big-protest-k/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top