ਚੰਡੀਗੜ੍ਹ -ਐਮਐਲਏ ਸ਼ੀਤਲ ਅੰਗੂਰਾਲ ਅਤੇ ਰਮਨ ਅਰੋੜਾ ਨੇ ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਫੁੱਲਾਂ ਦਾ ਗੁਲਦਸਤਾ ਅਤੇ ਗਿਫਟ ਦੇ ਕੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ । ਸ਼ੀਤਲ ਅੰਗੁਰਾਲ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੀਐਮ ਭਗਵੰਤ ਮਾਨ ਬਹੁਤ ਹੀ ਦੂਰ ਦ੍ਰਿਸ਼ਟੀ ਵਾਲੇ ਸੀਐੱਮ ਹਨ ਅਤੇ ਉਹ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਤੇ ਇੱਕ ਨਵਾਂ ਪੰਜਾਬ ਸਿਰਜੇਗੀ ਤੇ ਉਨ੍ਹਾਂ ਦੇ ਪੰਜਾਬ ਵਿਚ ਭ੍ਰਿਸ਼ਟਾਚਾਰ ਦੀ ਕੋਈ ਵੀ ਜਗ੍ਹਾ ਨਹੀਂ ਹੋਵੇਗੀ।
The post MLA ਸ਼ੀਤਲ ਅੰਗੂਰਾਲ ਤੇ ਅਤੇ ਰਮਨ ਅਰੋੜਾ ਨੇ ਸੀਐਮ ਭਗਵੰਤ ਮਾਨ ਨੂੰ ਵਿਆਹ ਦੀ ਦਿੱਤੀ ਮੁਬਾਰਕ appeared first on Welcome Punjab News.
source https://welcomepunjab.in/mla-sheetal-angural-and-raman-arora-congratulate-cm-bhagwant-mann-on-his-marriage/