ਜਲੰਧਰ (ਬਿਊਰੋ )- ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰੀਆਂ ਦੇ ਹੌਸਲੇ ਇੰਨੇਂ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ। ਇਸੇ ਤਰ੍ਹਾਂ ‘ਝੋਟਾ’ ਨਾਮ ਦਾ ਵਿਅਕਤੀ ਸ਼ਹਿਰ ਦੇ ਗੁਲਾਬੀਆ ਮੁਹੱਲੇ ’ਚ ਕਰ ਰਿਹਾ ਹੈ ਜ਼ੋਰਾਂ- ਸ਼ੋਰਾਂ ਤੇ ਚਿੱਟੇ ਦਾ ਕਾਰੋਬਾਰ। ਇਸ ਸਬੰਧ ’ਚ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਵਲੋਂ ਚਿੱਟੇ ਦਾ ਕਾਰੋਬਾਰ ਕਰਕੇ ਦਿਨਾਂ ’ਚ ਪਲਾਟ ਅਤੇ ਗੱਡੀਆਂ ਲਈਆਂ ਗਈਆਂ ਹਨ ਜਿਨ੍ਹਾਂ ਨੂੰ ਇਸ ਕਾਰੋਬਾਰ ਲਈ ਵਰਤਿਆ ਜਾਂਦਾ ਹੈ। ਇੱਥੇ ਤੁਹਾਨੂੰ ਇਹ ਵੀ ਦੱਸ-ਦਈਏ ਕਿ ਇਸ ਝੋਟੇ ਨਾਂ ਦੇ ਵਿਅਕਤੀ ਦਾ ਪਿਤਾ ‘B’ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੂਤਰਾਂ ਮੁਤਾਬਕ ਜਿਸ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਿਅਕਤੀ ਵਲੋਂ ਘਰ ’ਚ ਮਟਕਾ ਸੈਂਟਰ ਬਣਾਇਆ ਗਿਆ ਹੈ ਪਰ ਇਸ ਮਟਕਾ ਸੈਂਟਰ ਦੀ ਆੜ ’ਚ ਇੱਥੇ ਚਿੱਟੇ ਦਾ ਨਾਜਾਇਜ਼ ਕਾਰੋਬਾਰ ਜੋਰਾ – ਸ਼ੋਰਾਂ ਤੇ ਝੋਟੇ ਨਾਮ ਦੇ ਵਿਅਕਤੀ ਵਲੋਂ ਚਲਾਇਆ ਜਾ ਰਿਹਾ ਹੈ।ਇਸ ਧੰਦੇ ਨਾਲ ਜਿਥੇ ਇਸ ਕਾਰੋਬਾਰ ਨੂੰ ਚਲਾਉਣ ਵਾਲੇ ਆਪਣੀਆਂ ਜੇਬਾਂ ਭਰ ਰਹੇ ਹਨ ਉਥੇ ਹੀ ਇਸ ਚਿੱਟੇ ਦੇ ਝੱਸ ਨੇ ਕਈ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇੰਝ ਲੱਗਦਾ ਹੈ ਕਿ ਇਸ ਚਿੱਟੇ ਦੇ ਨਾਜਾਇਜ਼ ਕਾਰੋਬਾਰ ਚਲਾਉਣ ਵਾਲੇ ਨੂੰ ਹੁਣ ਪੁਲਸ ਦਾ ਡਰ ਨਹੀਂ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਨੂੰ ਚਲਾਉਣ ਵਾਲੇ ਦਾ ਕਹਿਣਾ ਹੈ ਕਿ ਉਸ ਦੀ ਕਾਲੀਆਂ ਭੇਡਾਂ ਨਾਲ ਸੈਟਿੰਗ ਹੈ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਝੋਟੇ ਨਾਮ ਦੇ ਵਿਅਕਤੀ ਨੂੰ ਪੁਲਸ ਵਲੋਂ ਕਾਬੂ ਕੀਤਾ ਗਿਆ ਸੀ ਅਤੇ ਉਸ ਪਾਸੋ ਵੱਡੀ ਗਿਣਤੀ ’ਚ ਕੈਸ਼ ਬਰਾਮਦ ਹੋਇਆ ਸੀ ਪਰ ਲੋਕਾਂ ਦਾ ਕਹਿਣਾ ਹੈ ਕਿ ਕਾਲੀਆਂ ਭੇਡਾਂ ਨੇ ਝੋਟੇ ਨਾਮ ਦੇ ਵਿਅਕਤੀ ਨਾਲ ਸਮਝੌਤਾ ਕਰ ਲਿਆ ਸੀ। ਇਸ ਗੱਲ ਦੀ ਗੁਲਾਬੀਆ ਮੁਹੱਲੇ ਦੇ ਘਰ-ਘਰ ’ਚ ਚਰਚਾ ਹੈ।
ਪੁਲਿਸ ਦੀਆਂ ਕਾਲੀਆਂ ਭੇਡਾ ਵੀ ਇਸ ਕਾਲੇ ਕਾਰੋਬਾਰ ਦਾ ਹਿੱਸਾ ਸੂਤਰ ?
ਲੋਕਾਂ ਦਾ ਦੱਬੀ ਜੁਬਾਨ ’ਚ ਇਹ ਕਹਿਣਾ ਹੈ ਕਿ ਇਸ ਕਾਰੋਬਾਰ ਵਿਚ ਪੁਲਸ ਦੀ ਮਿਲੀਭੁਗਤ ਵੀ ਹੈ ਕਿਉਂਕਿ ਇਸ ਝੋਟੇ ਨਾਮ ਦਾ ਵਿਅਕਤੀ ਜੋ ਚਿੱਟੇ ਦਾ ਕਾਰੋਬਾਰ ਗੁਲਾਬੀਆ ਮੁਹੱਲੇ ’ਚ ਕਰ ਰਿਹਾ ਹੈ ਪੁਲਸ ਵਲੋਂ ਉਸ ਵਕਤ ਛਾਪਾ ਮਾਰਿਆ ਜਾਂਦਾ ਹੈ ਜਦੋ ਇਹ ਕਾਰੋਬਾਰ ਬੰਦ ਕੀਤਾ ਹੋਵੇ। ਲੋਕਾਂ ਦਾ ਇਹ ਵੀ ਕਹਿਣਾ ਹੈ ਸਾਰਾ ਦਿਨ ਵਿਹਲੇ ਰਹਿਣ ਵਾਲਾ ਦਿੰਨਾਂ ’ਚ ਸ਼ਾਹੁਕਾਰ ਕਿਸ ਤਰ੍ਹਾਂ ਬਣ ਗਿਆ ਇਸ ਦੀਆਂ ਕਿਹੜਾ ਫੈਕਟਰੀਆਂ ਚਲਦੀਆਂ ਹਨ। ਪੁਲਸ ਨੂੰ ਵੀ ਕਿਸੇ ਮੁੱਖ ਅਫਸਰਾਂ ਦਾ ਕੋਈ ਡਰ ਨਹੀਂ ਦਿਖਾਈ ਦੇ ਰਿਹਾ ਇਸ ਤੋਂ ਇਹ ਸਾਫ ਹੁੰਦਾ ਹੈ। ਪੁਲਸ ਵਲੋਂ ਇਨ੍ਹਾਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ । ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕਦੋ ਇਨ੍ਹਾਂ ਉੱਤੇ ਕਾਰਵਾਈ ਕਰੇਗੀ ਤੇ ਸਾਡੇ ਘਰ ਤਬਾਹ ਹੋਣ ਤੋਂ ਬਚਣਗੇ।ਲੋਕਾਂ ਨੇਂ ਐਮ.ਐਲ. ਏ. ਸ਼ੀਤਲ ਅੰਗੂਰਾਲ ਤੋਂ ਇਹ ਮੰਗ ਕੀਤੀ ਹੈ ਜਿੱਥੇ ਉਨ੍ਹਾਂ ਵਲੋਂ ਨਾਜਾਇਜ਼ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਗੁਲਾਬੀਆ ਮੁਹੱਲੇ ਦੇ ਇਸ ਝੋਟੇ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਅਗਲੀ ਖ਼ਬਰ ਵਿਚ ਨਾਮ ਤੇ ਜਗਾ ਦਾ ਖੁਲਾਸਾ ਕੀਤਾ ਜਾਵੇਗਾ।
The post ਗੁਲਾਬੀਆ ਮੁਹੱਲੇ ਦਾ ‘ਝੋਟਾ’ ਕਈ ਘਰ ਕਰ ਰਿਹਾ ਤਬਾਹ ,ਕਾਲੀਆਂ ਭੇਡਾਂ ਮਿਲੀਆਂ ਹੋਣ ਦੀ ਲੋਕਾਂ ’ਚ ਚਰਚਾ appeared first on Welcome Punjab News.
source https://welcomepunjab.in/gulbia-mohalla-da-jhota-kai/