ਬੂਰੀ ਖਬਰ:ਰਾਮਾਮੰਡੀ ਦੇ ਇਸ ਪਿੰਡ ’ਚ ਮਿਲੀ ਸੇਵਾਦਾਰ ਦਾ ਸਿਰ ਕੱਟੀ ਹੋਈ ਲਾਸ਼,ਇਲਾਕੇ ’ਚ ਡਰ ਦਾ ਮਾਹੁਲ

0

ਜਲੰਧਰ (ਵਿੱਕੀ ਸੂਰੀ)- ਮਹਾਨਗਰ ਵਿਚ crime ਦੀਆਂ ਘਟਨਾਵਾਂ ਇਕ ਵਾਰ ਫਿਰ ਤੋਂ ਵਧਣ ਲੱਗੀਆਂ ਹਨ। ਸੋਮਵਾਰ ਨੂੰ ਜ਼ਿਲ੍ਹੇ ਵਿੱਚ ਦੋ ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ ਦਿਨ ਚੜ੍ਹਦੇ ਹੀ ਪਿੰਡ ਸੇਮੀ ਵਿੱਚ ਸਿਰ ਕੱਟੀ ਹੋਈ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਿਰ ਕਿਸੇ ਧਾਰਮਿਕ ਸਥਾਨ ਦੇ ਸੇਵਾਦਾਰ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਦੇ ਸਿਰ ਅਤੇ ਗਰਦਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਦਾ ਰਹਿਣ ਵਾਲਾ ਵਿਅਕਤੀ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਪਹੁੰਚਿਆ। ਇਸ ਦੌਰਾਨ ਉਸ ਨੇ ਦੇਖਿਆ ਕਿ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਮ੍ਰਿਤਕ ਦੀ ਪਛਾਣ 55 ਸਾਲਾ ਜਗਦੀਸ਼ ਲਾਲ ਉਰਫ ਜੁਮੀਨ ਸ਼ਾਹ ਵਜੋਂ ਹੋਈ ਹੈ। ਜਗਦੀਸ਼ ਲਾਲ ਪਿੰਡ ਦੇ ਧਾਰਮਿਕ ਵਿਚ ਸੇਵਾ ਕਰਦਾ ਸੀ ਅਤੇ ਉਥੇ ਹੀ ਰਹਿੰਦਾ ਸੀ। ਜਗਦੀਸ਼ ਪਿਛਲੇ ਕਈ ਸਾਲਾਂ ਤੋਂ ਉਥੇ ਰਹਿ ਰਿਹਾ ਸੀ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਤਾਰਾ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਬੂਰੀ ਖਬਰ:ਰਾਮਾਮੰਡੀ ਦੇ ਇਸ ਪਿੰਡ ’ਚ ਮਿਲੀ ਸੇਵਾਦਾਰ ਦਾ ਸਿਰ ਕੱਟੀ ਹੋਈ ਲਾਸ਼,ਇਲਾਕੇ ’ਚ ਡਰ ਦਾ ਮਾਹੁਲ appeared first on Welcome Punjab News.



source https://welcomepunjab.in/buri-khabarramamandi-de-is-pi/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top