ਨਸ਼ਾ ਤਸਕਰਾਂ ਦਾ ਨਵਾਂ ਪੈਂਤੜਾ, ਪੁਲਿਸ ਨੇ ਐਂਬੂਲੈਂਸ ‘ਚੋਂ ਬਰਾਮਦ ਕੀਤੀ ਭਾਰੀ ਮਾਤਰਾ ’ਚ ਅਫੀਮ

0

ਮੋਹਾਲੀ: ਸੂਬੇ ‘ਚ ਨਸ਼ਾ ਤਸਕਰੀ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਇਸੇ ਕੜੀ ਤਹਿਤ ਕੁਝ ਨਸ਼ਾ ਤਸਕਰਾਂ ਵੱਲੋਂ ਨਸ਼ਾ ਤਸਕਰੀ ਲਈ ਨਵਾਂ ਤਰੀਕਾ ਅਪਣਾਇਆ ਗਿਆ ਹੈ, ਜਿਸ ਦਾ ਬੀਤੇ ਦਿਨ ਮੁਹਾਲੀ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਐਂਬੂਲੈਂਸ ਨੂੰ ਜ਼ਬਤ ਕੀਤਾ ਹੈ, ਜਿਸ ਵਿੱਚ ਕਰੀਬ 8 ਕਿਲੋ ਅਫੀਮ 3 ਵਿਅਕਤੀਆਂ ਵਲੋ ਲਿਆਂਦੀ ਜਾ ਰਹੀ ਸੀ। ਪੁਲਸ ਨੇ ਅਫੀਮ ਨੂੰ ਐਂਬੂਲੈਂਸ ‘ਚ ਇਕ ਸਿਰਾਣੇ ਦੇ ਹੇਠਾਂ ਤੋਂ ਬਰਾਮਦ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਐਂਬੂਲੈਂਸ ਰਾਹੀਂ ਯੂ.ਪੀ. ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਕਿਉਂਕਿ ਜ਼ਿਆਦਾਤਰ ਨਾਕੇ ‘ਤੋ ਐਂਬੂਲੈਂਸ ਬਿਨਾਂ ਚੈਕਿੰਗ ਦੇ ਆਸਾਨੀ ਨਾਲ ਲੰਘ ਜਾਂਦੀ ਹੈ, ਜਿਸ ਦੀ ਇਨ੍ਹਾਂ ਨਸ਼ਾ ਤਸਕਰਾਂ ਵੱਲੋਂ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਹ ਯੂ.ਪੀ. ਤੋ ਕਰੀਬ 10-12 ਵਾਰ ਨਸ਼ਾ ਲੈ ਕੇ ਪੰਜਾਬ ਆ ਚੁੱਕੇ ਹਨ। ਫਿਲਹਾਲ ਪੁਲਸ ਇਨ੍ਹਾਂ ਦੋਸ਼ਿਆਂ ਨੂੰ ਕਾਬੂ ਕਰਕੇ ਇਹ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਦਾ ਵੱਡਾ ਸਰਗਨਾ ਕੌਣ ਹੈ ਅਤੇ ਉਹ ਨਸ਼ੇ ਦੀ ਸਪਲਾਈ ਕਿੱਥੇ ਕਰਦੇ ਸਨ।

 

The post ਨਸ਼ਾ ਤਸਕਰਾਂ ਦਾ ਨਵਾਂ ਪੈਂਤੜਾ, ਪੁਲਿਸ ਨੇ ਐਂਬੂਲੈਂਸ ‘ਚੋਂ ਬਰਾਮਦ ਕੀਤੀ ਭਾਰੀ ਮਾਤਰਾ ’ਚ ਅਫੀਮ appeared first on Welcome Punjab News.



source https://welcomepunjab.in/drug-traffickers-new-strategy/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top