ਅੰਮ੍ਰਿਤਸਰ (ਸੁਖਦੇਵ ਮੋਨੂੰ) : ਕੇਂਦਰੀ ਜੇਲ ‘ਚ ਸ਼ਨੀਵਾਰ ਅਤੇ ਐਤਵਾਰ ਨੂੰ 3200 ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ, ਜਿਨ੍ਹਾਂ ‘ਚੋਂ 1600 ਤੋਂ ਵੱਧ ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚੋਂ 1200 ਕੈਦੀ ਅਜਿਹੇ ਹਨ ਜੋ ਜੇਲ੍ਹ ਵਿਚਲੇ ਨਸ਼ਾ ਛੁਡਾਊ ਕੇਂਦਰ ਦੇ ਓਟ ਸੈਂਟਰ ਤੋਂ ਦਵਾਈ ਲੈ ਰਹੇ ਹਨ, ਜਦਕਿ 400 ਕੈਦੀ ਅਜਿਹੇ ਹਨ ਜੋ ਨਵੇਂ ਹਨ। ਇੰਨੇ ਵੱਡੇ ਪੱਧਰ ‘ਤੇ ਨਸ਼ੇ ਦਾ ਸੇਵਨ ਕਰਨ ਵਾਲੇ ਕੈਦੀ ਮਿਲਣ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਇਸ ਦੋਰਾਨ ਅੰਮ੍ਰਿਤਸਰ ਜੇਲ੍ਹ ਵਿੱਚ 3600 ਕੈਦੀ ਸਜ਼ਾ ਕੱਟ ਰਹੇ ਹਨ।
The post ਪੰਜਾਬ ਦੀ ਇਸ ਜੇਲ ‘ਚ 3200 ਕੈਦੀਆਂ ਦਾ ਹੋਇਆ ਡੋਪ ਟੈਸਟ, ਇੰਨੇ ਕੈਦੀਆਂ ਦੀ ਰਿਪੋਰਟ ਆਈ ਪਾਜ਼ੀਟਿਵ appeared first on Welcome Punjab News.
source https://welcomepunjab.in/there-are-3200-prisoners-in-this-jail-in-punjab/