ਫਰੀਦਕੋਟ(ਮਿੱਤਲ): ਫਰੀਦਕੋਟ ਜੇਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੀ ਬਾਹਰਲੀ ਕੰਧ ਤੋਂ ਸਾਮਾਨ ਸੁੱਟਣ ਆਏ ਤਿੰਨ ਨੌਜਵਾਨਾਂ ਵਿੱਚੋਂ ਜੇਲ ਪ੍ਰਸ਼ਾਸਨ ਨੇ ਦੋ ਨੂੰ ਫੜ ਲਿਆ ਹੈ। ਹਾਲਾਂਕਿ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਇਸ ਦੇ ਨਾਲ ਹੀ ਫੜੇ ਗਏ ਨੌਜਵਾਨਾਂ ਕੋਲੋਂ 9 ਗੇਂਦਾਂ ਵੀ ਫੜੀਆਂ ਗਈਆਂ ਹਨ। ਇਨ੍ਹਾਂ ਕੋਲੋਂ ਇਕ ਮੋਬਾਈਲ ਤੋਂ ਇਲਾਵਾ ਸਿਮ, ਤੰਬਾਕੂ, ਸਿਗਰਟ ਅਤੇ ਕੁਝ ਹੋਰ ਸਾਮਾਨ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾ ਨੇ ਸਾਰਾ ਸਮਾਨ ਜੇਲ੍ਹ ਵਿੱਚ ਬੰਦ ਕੈਦੀਆਂ ਤੱਕ ਪਹੁੰਚਾਣਾ ਸੀ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਬੈਰਕਾਂ ਦੀ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
The post ਵੱਡੀ ਖਬਰ : ਪੰਜਾਬ ਦੀ ਇਹ ਕੇਂਦਰੀ ਮਾਡਰਨ ਜੇਲ ਫਿਰ ਸੁਰਖੀਆਂ ‘ਚ,ਸਾਮਾਨ ਸੁੱਟਣ ਆਏ ਨੌਜਵਾਨ, 2 ਕਾਬੂ appeared first on Welcome Punjab News.
source https://welcomepunjab.in/big-news-this-center-of-punjab/