ਸੰਗਰੂਰ : ਸੰਗਰੂਰ ਰੋਡ ‘ਤੇ ਪੀ.ਜੀ.ਆਈ. ਹਸਪਤਾਲ ਦੇ ਸਾਹਮਣੇ ਸੰਗਰੂਰ ਤੋਂ ਆ ਰਹੀ ਸਵਿਫਟ ਡਿਜ਼ਾਇਰ ਅਤੇ ਪਟਿਆਲਾ ਤੋਂ ਆ ਰਹੀ ਥਾਰ ਵਿਚਕਾਰ ਟਕਰ ਹੋਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਭਿਆਨਕ ਸੜਕ ਹਾਦਸੇ ‘ਚ 2 ਲੜਕੇ ਅਤੇ 2 ਲੜਕੀਆਂ ਗੰਭੀਰ ਜ਼ਖਮੀ ਹੋ ਗਏ। ਜਦੋਂ ਇਹ ਹਾਦਸਾ ਵਾਪਰਿਆ ਤਾਂ ਸੰਗਰੂਰ ਤੋਂ ਵਿਧਾਇਕ ਆਪਣੇ ਪਰਿਵਾਰ ਸਮੇਤ ਲੰਘ ਰਹੇ ਸਨ ਤਾਂ ਉਨ੍ਹਾਂ ਤੁਰੰਤ ਕਾਰ ਤੋਂ ਹੇਠਾਂ ਉਤਰ ਕੇ ਜ਼ਖਮੀਆਂ ਨੂੰ ਖੁਦ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ। ਇਸ ਦੌਰਾਨ ਹਸਪਤਾਲ ਵਿੱਚ ਲੜਕੇ ਦੀ ਮੌਤ ਹੋ ਗਈ ਅਤੇ ਤਿੰਨ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਤਰਾਂ ਅਨੁਸਾਰ ਆਪਣਾ ਸੰਤੁਲਨ ਗੁਆਉਣ ਤੋਂ ਬਾਅਦ ਥਾਰ ਗੱਡੀ ਸੜਕ ਦੇ ਦੂਜੇ ਪਾਸੇ ਪਹੁੰਚ ਗਈ ਅਤੇ ਸਾਹਮਣੇ ਤੋਂ ਆ ਰਹੀ ਡਿਜ਼ਾਇਰ ਨਾਲ ਟਕਰਾ ਗਈ ਅਤੇ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ।
The post ਭਿਆਨਕ ਸੜਕ ਹਾਦਸਾ, ਗੱਡੀਆਂ ਦੇ ਉਡੇ ਪਰਖੱਚੇ ,1 ਦੀ ਦਰਦਨਾਕ ਮੌਤ appeared first on Welcome Punjab News.
source https://welcomepunjab.in/terrible-road-accident-of-vehicles/