ਬਸਤੀ ਸ਼ੇਖ ’ਚ ਰਾਮਲੀਲਾ ਗਰਾਉਂਡ ਵਿੱਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ

0

ਜਲੰਧਰ(ਵਿੱਕੀ ਸੂਰੀ )-ਦੇਸ਼ ਭਰ ‘ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਸਾਰੇ ਰਾਜਾਂ ਵਿੱਚ ਪ੍ਰੋਗਰਾਮ ਆਯੋਜਿਤ ਕਰਕੇ ਲੋਕ ਯੋਗਾ ਦਾ ਅਭਿਆਸ ਕਰ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਬਸਤੀ ਸ਼ੇਖ ’ਚ ਪੈਂਦੇ ਰਾਮਲੀਲਾ ਗਰਾਉਂਡ ਵਿੱਖੇ ਭਾਰਤ ਵਿਕਾਸ ਪ੍ਰੀਸ਼ਦ ਅਤੇ ਭਾਰਤੀ ਯੋਗ ਸੰਸਥਾਨ ਵਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

ਇਸ ਯੋਗਾ ਕੈਂਪ ਦੌਰਾਨ ਲੋਕਾਂ ਨੂੰ ਯੋਗ ਦੇ ਵੱਖ – ਵੱਖ ਆਸਣਾ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾ ਬਾਰੇ ਜਾਗਰੂਕ ਕੀਤਾ ਗਿਆ। ਇਹ ਕੈੰਪ ਲੋਕਾਂ ਲਈ ਮੁਫ਼ਤ ਯੋਗ ਸ਼ਿਵਿਰ ਰੋਜ਼ਾਨਾ ਸਵੇਰੇ 5.15 ਤੋਂ 6:15 ਵਜੇ ਤਕ ਪੂਰੇ 7 ਦਿਨ ਲਗਾਇਆ ਗਿਆ। ਜਿਸ ਵਿਚ ਟੀਮ ਵਲੋਂ ਯੋਗ ਆਸਣ ਦੇ ਨਾਲ-ਨਾਲ ਪ੍ਰਾਣਾਯਾਮ ਅਤੇ ਯੋਗ ਨਿੰਦ੍ਰਾ ਦਾ ਅਭਿਆਸ ਕਰਵਾਇਆ ਜਾਂਦਾ ਸੀ।ਇਸ ਮੌਕੇ ਗੱਲਬਾਤ ਕਰਦਿਆਂ ਰਾਮ ਚੰਦ੍ਰ ਨੇ ਦੱਸਿਆ ਕਿ ਯੋਗ ਨਾਲ ਇਨਸਾਨ ਨਿਰੋਗ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਨਾਲ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿ ਸਕਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਾਣਾਯਾਮ, ਸ਼ਟਕ੍ਰਮ ਆਸਣਾਂ ਅਤੇ ਤਾੜੀ ਵਜਾਉਣ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੈ, ਜਿਸ ਨਾਲ ਸੁਸਤੀ ਦੂਰ ਹੋ ਕੇ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੇ ਕਿਸੇ ਹਿੱਸੇ ਵਿਚ ਖ਼ੂਨ ਦੀ ਰੁਕਾਵਟ ਪੈਣ ਅਤੇ ਹੋਰ ਵੀ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਨ ਦਾ ਯੋਗ ਇਕ ਮਹੱਤਵਪੂਰਨ ਸਾਧਨ ਹੈ। ਇਸ ਮੌਕੇ ਸੁਦ੍ਰਸ਼ਨ ਰਾਣਾਂ,ਰਾਮ ਚੰਦ੍ਰ ਕਾਂਸਰਾ,ਅਮਰਜੀਤ ਖੰਨਾ,ਵਿਜੇ ਕਪਾਹੀ,ਗੁਲਸ਼ਨ ਬਜਾਜ,ਸ਼ਿਰਪਾਲ ਸਿੰਘ ਟੋਨੀ,ਵਿਜੇ ਮਲਾਨ,ਸੋਮ ਨਾਥ,ਗੁਰਬਚਨ ਸਿੰਘ ਗੁਲਾਟੀ,ਸੰਜਨਾ ਅਗਰਵਾਲ,ਸਵਿਤਾ ਕੰਸਰਾ,ਸੰਤੋਸ਼ ਕਪਾਹੀ,ਸ਼ਕੁੰਤਲਾ,ਰਾਜਕੁਮਾਰ ਚੌਧਰੀ,ਦਰਸ਼ਨ ਜਰੇਵਾਲ,ਸਰਵੇਸ਼ ਸ਼ਰਮਾ, ਐਚ ਐਲ ਕੋਹਲੀ ਪਤਰੋਂਨ,ਵਾਈਸ ਪ੍ਰੈਸੀਡੈਂਟ ਕੇ.ਐੱਲ. ਅਰੋੜਾ,ਅਸ਼ੋਕ ਸਾਰੰਗਲ,ਸਤਨਾਮ ਅਰੋੜਾ,ਸਤਪਾਲ ਸਿੰਘ,ਸਤਿੰਦਰ ਸ਼ਰਮਾ, ਅਤੇ ਹੋਰ ਮੈਂਬਰ ਮੌਜੂਦ ਸਨ।

The post ਬਸਤੀ ਸ਼ੇਖ ’ਚ ਰਾਮਲੀਲਾ ਗਰਾਉਂਡ ਵਿੱਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ appeared first on Welcome Punjab News.



source https://welcomepunjab.in/basti-sheikh-cha-ramlila-garaun-2/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top