ਓਡੀਸ਼ਾ (ਬਿਊਰੋ) : ਬਾਲਾਸੋਰ ਵਿੱਚ ਅੰਧਵਿਸ਼ਵਾਸ ਦੇ ਚੱਲਦਿਆਂ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਦੁਸ਼ਟ ਆਤਮਾਵਾਂ ਤੋਂ ਬਚਾਅ ਹੋਵੇਗਾ। 11 ਸਾਲਾਂ ਤਪਨ ਸਿੰਘ ਦਾ ਵਿਆਹ ਮਾਦਾ ਕੁੱਤੇ ਨਾਲ ਅਤੇ 7 ਸਾਲਾਂ ਲਕਸ਼ਮੀ ਦਾ ਵਿਆਹ ਨਰ ਕੁੱਤੇ ਨਾਲ ਹੋਇਆ ਸੀ। ਇਸ ਦੇ ਪਿੱਛੇ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਦੁਸ਼ਟ ਆਤਮਾਵਾਂ ਦੂਰ ਹੋ ਜਾਂਦੀਆਂ ਹਨ।
ਦੋਵੇਂ ਬੱਚੇ ਬੰਦਸ਼ਾਹੀ ਪਿੰਡ ਦੇ ਆਦਿਵਾਸੀ ਹਨ। ਜਦੋਂ ਬੱਚਿਆਂ ਦੇ ਦੰਦ ਆਉਣੇ ਸ਼ੁਰੂ ਹੋਏ ਸਨ ਤਾਂ ਪਹਿਲਾਂ ਉਪਰਲੇ ਜਬਾੜੇ ਵਿੱਚ ਦੰਦ ਆਏ ਸਨ। ਇਸ ਮਗਰੋਂ ਉਨ੍ਹਾਂ ਦੇ ਪਰਿਵਾਰ ਨੇ ਕੁੱਤਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਮਾਨਤਾ ਹੈ ਕਿ ਪਹਿਲਾ ਦੰਦ ਉਪਰਲੇ ਜਬਾੜੇ ਵਿੱਚ ਆਉਣਾ ਬਦਸ਼ਗੁਨੀ ਹੁੰਦਾ ਹੈ। ਜਿਵੇਂ ਹੀ ਉਨ੍ਹਾਂ ਨੂੰ ਮੇਲ ਤੇ ਫੀਮੇਲ ਕੁੱਤੇ ਮਿਲੇ, ਉਨ੍ਹਾਂ ਨੇ ਬੱਚਿਆਂ ਦਾ ਉਨ੍ਹਾਂ ਨਾਲ ਵਿਆਹ ਕਰਵਾ ਦਿੱਤਾ।
ਇਕ ਪਿੰਡ ਵਾਸੀ ਨੇ ਦੱਸਿਆ ਕਿ ਭਾਈਚਾਰੇ ਦੀਆਂ ਰਵਾਇਤਾਂ ਮੁਤਾਬਕ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ। ਇਸ ਤੋਂ ਬਾਅਦ ਸਮੁੱਚੇ ਭਾਈਚਾਰੇ ਲਈ ਦਾਵਤ ਦਾ ਆਯੋਜਨ ਕੀਤਾ ਗਿਆ।
ਉਸ ਨੇ ਦੱਸਿਆ ਕਿ ਭਾਈਚਾਰੇ ਦਾ ਮੰਨਣਾ ਹੈ ਕਿ ਜੇ ਕੋਈ ਮਾੜਾ ਸ਼ਗਨ ਹੁੰਦਾ ਹੈ ਤਾਂ ਉਹ ਵਿਆਹ ਹੁੰਦੇ ਹੀ ਕੁੱਤਿਆਂ ‘ਤੇ ਚਲਾ ਜਾਵੇਗਾ। ਹਾਲਾਂਕਿ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਇਹ ਸਿਰਫ਼ ਇੱਕ ਅੰਧਵਿਸ਼ਵਾਸ ਹੈ ਜੋ ਬਜ਼ੁਰਗਾਂ ਤੋਂ ਨਵੀਂ ਪੀੜ੍ਹੀ ਵਿੱਚ ਟਰਾਂਸਫਰ ਹੋ ਜਾਂਦਾ ਹੈ।
The post ਅੰਧਵਿਸ਼ਵਾਸ ਕਰਕੇ ਕੁੱਤਿਆਂ ਨਾਲ ਕਰਾਇਆ ਬੱਚਿਆਂ ਦਾ ਵਿਆਹ appeared first on Welcome Punjab News.
source https://welcomepunjab.in/superstition-by-dogs/