ਜਲੰਧਰ (ਵਿੱਕੀ ਸੂਰੀ) : ਅੱਜ ਆਮ ਆਦਮੀ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਸਾਬਕਾ MLA ਸਵਰਗਵਾਸੀ ਰਾਜ ਕੁਮਾਰ ਗੁਪਤਾ ਜੀ ਦੇ ਬੇਟੇ ਪਵਨ ਗੁਪਤਾ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਜਿਸ ਵਿੱਚ ਲੋਕ ਵੱਧ-ਚੜ੍ਹ ਕੇ ਸ਼ਾਮਲ ਹੋਏ ਉਨ੍ਹਾਂ ਨੇ ਵਿਸ਼ਵਾਸ਼ ਦੁਆਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ ।
ਸਵਰਗਵਾਸੀ ਰਾਜ ਕੁਮਾਰ ਦੇ ਬੇਟੇ ਪਵਨ ਗੁਪਤਾ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਇੱਕ ਬਹੁਤ ਹੀ ਵਧੀਆ ਰਾਜਨੀਤੀ ਕਰਨ ਵਾਲੇ ਸੇਵਾਦਾਰ ਹਨ ਇਹ ਹਮੇਸ਼ਾ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਅੱਗੇ ਵੱਧ ਕੇ ਬਿਨਾਂ ਭੇਦ ਭਾਵ ਕੀਤੇ ਕੰਮ ਕਰਦੇ ਹਨ ਅਤੇ ਹਰ ਇਕ ਵਿਅਕਤੀ ਦੀ ਸੇਵਾ ਕਰ ਰਹੇ ਹਨ ਉਹ ਹਮੇਸ਼ਾ ਹੀ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੇ ਰਹਿੰਦੇ ਹਨ ਅਤੇ ਜਨਤਾ ਦੀ ਸੇਵਾ ਲਈ ਹਮੇਸ਼ਾ ਹਾਜਰ ਰਹੇ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ਼ ਜਿਤਾਉਣਾ ਸਾਡਾ ਫ਼ਰਜ਼ ਹੈ ।
ਉਨ੍ਹਾਂ ਕਿਹਾ ਕਿ ਇਹ ਮੀਟਿੰਗ ਬੱਸ ਇੱਕ ਸ਼ੁਰੂਆਤ ਹੈ ਇਸ ਤੋਂ ਬਾਅਦ ਹੋਰ ਵੀ ਵੱਡੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਵੀ ਵੱਡਾ ਇਕੱਠ ਕੀਤਾ ਜਾਵੇਗਾ ਲੋਕਾਂ ਨੂੰ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਸਾਲ ਦੇ ਵਿੱਚ ਜੋ ਵੀ ਕਾਰਜ ਕੀਤੇ ਹਨ ਸਾਰੇ ਲੋਕਾਂ ਦੇ ਹਿੱਤ ਵਿੱਚ ਕੀਤੇ ਹਨ।
The post ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਹੋ ਰਹੀਆਂ ਨੇ ਸਫਲ ਮੀਟਿੰਗਾਂ appeared first on Welcome Punjab News.
source https://welcomepunjab.in/sushil-kumar-rinku-de-haq/