ਖੰਨਾ (ਬਿਊਰੋ) : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਵੱਲੋਂ ਬਲਾਕ ਖੰਨਾ ਸ਼ਹਿਰ ਵਿਚ ਮੀਤ ਪ੍ਰਧਾਨ ਨਿਤਿਸ਼ ਕੁਮਾਰ ਭਾਂਬਰੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਗੁਰਨਾਜ਼ ਕੌਰ ਗਰੇਵਾਲ ਨੂੰ ਸੰਸਥਾ ਵੱਲੋਂ ਜ਼ਿਲ੍ਹਾ ਮੀਡੀਆ ਅਡਵਾਈਜ਼ਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਦਵਿੰਦਰ ਬਰਟੀਆ ਕੌਮੀ ਚੇਅਰਮੈਨ ਯੂਥ ਵਿੰਗ , ਕੌਮੀ ਚੀਫ਼ ਸਕੱਤਰ ਜਸਵੰਤ ਕੁਮਾਰ ਵਰਮਾ, ਦਲਵੀਰ ਸਿੰਘ ਅਡਵਾਈਜ਼ਰ ਆਰ ਟੀ ਆਈ ਸੋੱਲ ਪੰਜਾਬ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਅਤੇ ਸੁਕੰਤਲਾ ਰਾਣੀ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਲੋਕ ਧੜਾਧੜ ਮਨੁੱਖੀ ਅਧਿਕਾਰ ਮੰਚ ਨਾਲ ਜੁੜਦੇ ਜਾ ਰਹੇ ਹਨ ਕਿਉਂਕਿ ਸੰਸਥਾ ਨੂੰ ਚਲਦਿਆਂ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ।ਇਸ ਦੇ ਜਾਝਰੂ ਕਾਰਕੁੰਨ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸਮੂਹ ਲੋਕਾਂ ਨੂੰ ਨਾਲ ਲੈਕੇ ਚਲਣ ਦੀ ਹਮੇਸ਼ਾ ਮੀਟਿੰਗਾ ਅਤੇ ਸੈਮੀਨਾਰ ਕਰਦੇ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਦੇ ਭਲੇ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਕਿਸੇ ਵਿਅਕਤੀ ਦੇ ਹੱਕਾਂ ਉੱਤੇ ਡਾਕਾ ਨਾ ਵੱਜ ਸਕੇ। ਬੀਬੀ ਗੁਰਨਾਜ਼ ਕੌਰ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ । ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਹਰਫੂਲ ਸਿੰਘ, ਜੋਗਿੰਦਰ ਸਿੰਘ ਆਜ਼ਾਦ ਪ੍ਰਧਾਨ ਸਰਕਲ ਪਾਇਲ, ਜਗਸੀਰ ਕੌਰ ਜ਼ਿਲ੍ਹਾ ਪ੍ਰਧਾਨ, ਜਗਦੀਪ ਸਿੰਘ, ਗਿਆਨ ਸਿੰਘ, ਹਰਦੀਪ ਸਿੰਘ, ਸਰਬਜੋਤ ਸਿੰਘ, ਸ਼ਰਨਜੀਤ ਸਿੰਘ ਅਤੇ ਬਲਦੇਵ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
The post ਗੁਰਨਾਜ਼ ਕੌਰ ਗਰੇਵਾਲ ਬਣੀ ਜ਼ਿਲ੍ਹਾ ਮੀਡੀਆ ਅਡਵਾਈਜ਼ਰ -ਡਾਕਟਰ ਖੇੜਾ appeared first on Welcome Punjab News.
source https://welcomepunjab.in/gurnaz-kaur-grewal-bani-z/