ਅੰਮ੍ਰਿਤਸਰ ‘ਚ ਅਨੋਖੀ ਚੋਰੀ, ਗੱਲੇ ਨੂੰ ਹੱਥ ਨਹੀਂ ਲਾਇਆ, ਜਿਊਂਦੇ ਕੁੱਕੜ ਤੇ ਮੀਟ ਲੈ ਗਏ ਚੋਰ

0

ਅੰਮ੍ਰਿਤਸਰ (ਬਿਊਰੋ) : ਅੰਮ੍ਰਿਤਸਰ ਵਿੱਚ ਇੱਕ ਚੋਰੀ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ ‘ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ ਹੋ ਕੇ ਜਿਊਂਦਾ ਮੁਰਗਾ ਅਤੇ ਮੀਟ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਾਰੀ ਘਟਨਾ ਵਿੱਚ ਚੋਰਾਂ ਨੇ ਨਾ ਤਾਂ ਨਕਦੀ ਚੋਰੀ ਕੀਤੀ ਅਤੇ ਨਾ ਹੀ ਗਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਹੈ। ਜਦੋਂ ਸਵੇਰੇ ਮਾਲਕ ਨੇ ਮੀਟ ਦੀ ਦੁਕਾਨ ਖੋਲ੍ਹੀ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਵੇਖ ਕੇ ਹੈਰਾਨ ਰਹਿ ਗਿਆ। ਚੋਰ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਚੋਰ ਦੁਕਾਨ ਦੇ ਅੰਦਰ ਰੱਖਿਆ ਚਿਕਨ, ਮੀਟ ਅਤੇ ਕੁਝ ਪਾਈਪ ਚੋਰੀ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਦੀ ਤਲਾਸ਼ੀ ਲਈ ਗਈ। ਜਿਸ ‘ਚ ਦੋ ਚੋਰ ਨਜ਼ਰ ਆਏ, ਜੋ ਦੁਕਾਨ ਦੇ ਅੰਦਰ ਘੁੰਮ ਰਹੇ ਸਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਇੱਥੇ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਲਾਕੇ ਵਿੱਚ ਥੋੜ੍ਹੇ ਸਮੇਂ ਵਿੱਚ ਚੋਰੀ ਦੀ ਇਹ ਤੀਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਦੋ ਦੁਕਾਨਾਂ ਦੇ ਤਾਲੇ ਟੁੱਟ ਚੁੱਕੇ ਹਨ।ਪੁਲਿਸ ਦਾ ਕਹਿਣਾ ਹੈ ਕੇ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਲਦੀ ਹੀ ਚੋਰਾਂ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਅੰਮ੍ਰਿਤਸਰ ‘ਚ ਅਨੋਖੀ ਚੋਰੀ, ਗੱਲੇ ਨੂੰ ਹੱਥ ਨਹੀਂ ਲਾਇਆ, ਜਿਊਂਦੇ ਕੁੱਕੜ ਤੇ ਮੀਟ ਲੈ ਗਏ ਚੋਰ appeared first on Welcome Punjab News.



source https://welcomepunjab.in/a-unique-theft-in-amritsar/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top