ਕੈਂਟ ਸਟੇਸ਼ਨ ’ਤੇ ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਰੇਲ ਲਾਈਨ ’ਤੇ ਡਿੱਗਾ ਨੌਜਵਾਨ, ਯਾਤਰੀਆਂ ਨੇ ਖਿੱਚੀ ਚੇਨ

0

ਜਲੰਧਰ (ਵਿੱਕੀ ਸੂਰੀ) – ਮੰਗਲਵਾਰ ਬਾਅਦ ਦੁਪਹਿਰ ਸਥਾਨਕ ਕੈਂਟ ਰੇਲਵੇ ਸਟੇਸ਼ਨ ’ਤੇ ਚੱਲਦੀ ਰੇਲਗੱਡੀ ’ਤੇ ਚੜ੍ਹਦੇ ਸਮੇਂ ਇਕ ਨੌਜਵਾਨ ਰੇਲ ਲਾਈਨ ’ਤੇ ਡਿੱਗ ਕੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਉਥੇ ਖੜ੍ਹੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਰੇਲ ਪਟੜੀ ਤੋਂ ਬਾਹਰ ਕੱਢਿਆ। ਰੇਲਵੇ ਪੁਲਸ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ ’ਚ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ।

ਜਾਣਕਾਰੀ ਅਨੁਸਾਰ ਸੌਰਵ ਨਾਂ ਦਾ ਨੌਜਵਾਨ ਆਪਣੀ ਪਤਨੀ ਮੰਨਤ ਤੇ ਬੱਚੇ ਸਮੇਤ ਗੋਰਖਪੁਰ-ਅੰਮ੍ਰਿਤਸਰ ਐਕਸਪ੍ਰੈੱਸ ਰੇਲਗੱਡੀ ’ਚ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ, ਜਦੋਂ ਟਰੇਨ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸੌਰਵ ਪਾਣੀ ਲੈਣ ਲਈ ਹੇਠਾਂ ਉਤਰ ਗਿਆ। ਇਸੇ ਦੌਰਾਨ ਟਰੇਨ ਚੱਲ ਪਈ, ਜਦੋਂ ਉਸ ਨੇ ਚੱਲਦੀ ਰੇਲਗੱਡੀ ’ਚ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਡੱਬੇ ਦੇ ਪੈਰ ਨੂੰ ਨਹੀਂ ਛੂਹਿਆ ਤੇ ਉਹ ਸਿੱਧਾ ਰੇਲ ਲਾਈਨਾਂ ’ਚ ਜਾ ਡਿੱਗਿਆ।

ਟਰੇਨ ਦੀ ਰਫ਼ਤਾਰ ਘੱਟ ਹੋਣ ਦੇ ਬਾਵਜੂਦ ਉਹ ਟਰੇਨ ਦੀ ਲਪੇਟ ’ਚ ਆ ਗਿਆ। ਟਰੇਨ ’ਚ ਸਵਾਰ ਯਾਤਰੀਆਂ ਨੇ ਚੇਨ ਖਿੱਚ ਲਈ। ਉਸ ਨੂੰ ਖੜ੍ਹੀ ਟਰੇਨ ਦੌਰਾਨ ਬਾਹਰ ਕੱਢਿਆ ਗਿਆ। ਨੌਜਵਾਨਾਂ ਨੂੰ ਰੇਲਵੇ ਲਾਈਨਾਂ ਤੋਂ ਬਾਹਰ ਕੱਢਣ ਦਾ ਵੀਡੀਓ ਵੀ ਵਾਇਰਲ ਹੋਇਆ ਹੈ।

The post ਕੈਂਟ ਸਟੇਸ਼ਨ ’ਤੇ ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਰੇਲ ਲਾਈਨ ’ਤੇ ਡਿੱਗਾ ਨੌਜਵਾਨ, ਯਾਤਰੀਆਂ ਨੇ ਖਿੱਚੀ ਚੇਨ appeared first on Welcome Punjab News.



source https://welcomepunjab.in/kent-station-at-moving-tray/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top