ਫਿਰੋਜ਼ਪੁਰ ( ਜਤਿੰਦਰ ਪਿੰਕਲ ) ਅੱਜ ਇੱਕ ਪ੍ਰੈਸ ਨੋਟ ਰਾਹੀਂ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਅਤੇ ਪੀ ਏ ਸੀ ਮੈਬਰ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਤੇ ਸਿੱਖ ਨੌਜਵਾਨਾਂ ਨੂੰ ਥਾਣਿਆਂ ਵਿੱਚ ਬੁਲਾਉਣ ਲਈ ਘਰਾਂ ਵਿੱਚ ਪੁਲੀਸ ਨੂੰ ਭੇਜ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਮੈ ਪ੍ਰਸ਼ਾਸਨ ਨੂੰ ਪੁਛਣਾ ਚਾਹੁੰਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਅਤਵਾਦੀ, ਗੈਂਗਸਟਰ,ਜਾ ਕੋਈ ਜ਼ੁਰਮ ਦਾ ਬਾਦਸ਼ਾਹ ਸੀ ਜਿਸ ਦੀਆਂ ਪੋਸਟਾਂ ਸੈਅਰ ਕਰਨ ਵਾਲੇ ਨੌਜਵਾਨਾਂ ਦੇ ਘਰੇ ਪੁਲੀਸ ਭੇਜ ਕੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਕੀ ਅੰਮ੍ਰਿਤ ਛਕਾਉਣ ਗੁਨਾਹ ਹੈ ਕਿ ਨਸ਼ਿਆਂ ਤੋ ਨੋਜਵਾਨੀ ਨੂੰ ਬਚਾਉਣਾ ਅਪਰਾਧ ਹੈ। ਜੇਕਰ ਇਹ ਅਪਰਾਧ ਹੈ ਤਾ ਅਸੀ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਇਸ ਅਪਰਾਧ ਨਾਲ ਸਹਿਮਤ ਹੈ ਜੋਂ ਵੀ ਪੁਲੀਸ ਕਾਰਵਾਈ ਕਰਨਾ ਚਾਹੈ ਕਰ ਸਕਦੀ ਹੈ। ਪ੍ਰਸ਼ਾਸਨ ਸਾਨੂੰ ਦੱਸੇ ਕਿ ਇੱਕ ਚੈਨਲ ਤੁਹਾਡੀ ਜੇਲ੍ਹ ਵਿੱਚੋ ਇੱਕ ਗੈਂਗਸਟਰ ਨੂੰ ਆਪਣੇ ਚੈਨਲ ਤੇ ਸ਼ਰੇਆਮ ਧਮਕੀਆਂ ਦਿਵਾਉਂਦਾ ਵਿਖਾ ਰਿਹਾ ਹੈ ਕਿ ਤੁਸੀਂ ਉਸ ਚੈਨਲ ਦੇ ਮਾਲਕ ਜਾਂ ਐਕਰ ਤੇ ਕੇਸ ਦਰਜ ਕੀਤਾ ਕਿ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ।ਕਿ ਉਹਨਾਂ ਨੂੰ ਪਕੜ ਕੇ ਰਿਮਾਂਡ ਲਿਆ ਕਿ ਇਸ ਵਿੱਚ ਕੋਣ ਕੋਣ ਸ਼ਾਮਲ ਹੈ ਪਤਾ ਚਲਾਇਆ ਹੈ ਨਹੀਂ ਪ੍ਰਸ਼ਾਸਨ ਇਹੋ ਜਿਹੇ ਲੋਕਾਂ ਦੀ ਰਾਖੀ ਕਰਦਾ ਹੈ ਅਤੇ ਸੱਚ ਬੋਲਣ ਵਾਲਿਆਂ ਨੂੰ ਤੰਗ ਪ੍ਰੇਸਾਨ,ਜਲੀਲ ਕਰਨਾ, ਐਨ ਐਸ ਏ ਲਾ ਕੇ ਜੇਲ੍ਹਾਂ ਵਿੱਚ ਸੁੱਟਣਾ ਹੀ ਇਹਨਾਂ ਦਾ ਕੰਮ ਰਹਿ ਗਿਆ ਹੈ। ਪ੍ਰਸ਼ਾਸਨ ਦੱਸੇ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦਿਨ ਦਿਹਾੜੇ ਘਰਾਂ ਵਿੱਚ ਲੁੱਟ ਹੋ ਰਹੀ ਹੈ ਅਤੇ ਵਾਰਦਾਤਾਂ ਅੱਗੇ ਨਾਲੋਂ ਕਈ ਗੁਣਾਂ ਵੱਧ ਗਈਆ ਹਨ। ਸ਼ਰੇਆਮ ਲੋਕਾਂ ਦਾ ਜਿਉਣਾ ਦੁਰਲੱਭ ਹੋਇਆ ਪਿਆ ਹੈ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ । ਨਸ਼ਿਆਂ ਦੇ ਸੁਦਾਗਰ ਅੱਗੇ ਨਾਲੋ ਜਿਆਦਾ ਨਸ਼ਿਆਂ ਦਾ ਵਪਾਰ ਕਰਨ ਲੱਗ ਪਏ ਹਨ ਗਲੀ ਗਲੀ ਵਿੱਚ ਨਸ਼ਾ ਵਿਕ ਰਿਹਾ ਕਿ ਉਹਨਾਂ ਵੱਲ ਪ੍ਰਸ਼ਾਸਨ ਦਾ ਧਿਆਨ ਹੈ।ਕਿ ਸਿਰਫ ਪ੍ਰਸ਼ਾਸਨ ਹੁਣ ਸ਼ਾਂਤ ਮਈ ਤਾਰੀਕੇ ਨਾਲ ਧਰਨਿਆਂ ਤੇ ਬੈਠਿਆਂ ਤੇ ਪਰਚੇ ਦਰਜ ਕਰੇਗਾ, ਕਿ ਸੱਚ ਬੋਲਣ ਵਾਲੇ ਪੱਤਰਕਾਰਾਂ ਤੇ ਪਰਚੇ ਦਰਜ ਕਰੇਗਾ, ਲੋਕਾਂ ਦੀ ਅਵਾਜ਼ ਬਣੇ ਚੈਨਲਾਂ, ਯੂ ਟਿਊਬ ਚੈਨਲ ਦੀ ਅਵਾਜ਼ ਬੰਦ ਕਰੇਗਾ ਹੁਣ ਪ੍ਰਸ਼ਾਸਨ ਕੋਲੇ ਸਿਰਫ ਇਹੋ ਕੰਮ ਰਹੇ ਗਿਆ ਹੈ ।ਮੇਰੀ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ,ਡੀ ਆਈ ਜੀ ਸਾਹਿਬ,ਐਸ ਐਸ ਪੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਨੌਜਵਾਨਾਂ ਦੇ ਘਰਾਂ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਫੇਸਬੁੱਕ ਤੇ ਸੈਅਰ ਕਰਨ ਜਾ ਪੋਸਟਾਂ ਜਾਂ ਉਹਨਾਂ ਨਾਲ ਤਸਵੀਰਾਂ ਹੋਣ ਕਾਰਨ ਜ਼ਲੀਲ ਕਰਨਾ ਬੰਦ ਕੀਤਾ ਜਾਵੇ ਅਤੇ ਨੌਜਵਾਨਾਂ ਦੇ ਘਰਾਂ ਤੇ ਛਾਪੇਮਾਰੀ ਬੰਦ ਕੀਤੀ ਜਾਵੇ।ਜੇਕਰ ਪੁਲਿਸ ਨੇ ਇਹ ਜਬਰ ਜ਼ੁਲਮ ਕਰਨਾ ਬੰਦ ਨਾ ਕੀਤਾ ਤਾਂ ਸਾਡੀ ਪਾਰਟੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰੂਗੀ।ਜਿਸ ਦੀ ਜ਼ਿਮੇਵਾਰੀ ਪੁਲਿਸ ਅਤੇ ਪ੍ਰਸ਼ਾਸਨ ਦੀ ਹੋਵੇਗੀ। ਪਹਿਲਾਂ ਵੀ ਪ੍ਰਸ਼ਾਸਨ ਵੱਲੋ ਹਰੀਕੇ ਪੱਤਣ ਨਹਿਰਾਂ ਅਤੇ ਬੰਡਾਲੇ ਪੁਲ ਤੇ ਸਿੱਖ ਸੰਗਤਾਂ ਵੱਲੋ ਲਗਾਏ ਸ਼ਾਂਤ ਮਈ ਧਰਨੇ ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋ ਧੱਕੇਸ਼ਾਹੀ ਅਤੇ ਨਜਾਇਜ ਐਫ ਆਈ ਆਰ 43 ਮਿਤੀ 22-03-2023 ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਕੀਤੀ ਗਈ ਹੈ ,ਲੋਕਾਂ ਦੇ ਵਾਹਨਾਂ ਦੀ ਤੋੜਫੋੜ, ਅਤੇ ਗੱਡੀਆਂ ਦੇ ਕਾਗਜ਼ਾਤ ਅਤੇ ਕੀਮਤੀ ਸਮਾਨ ਨੂੰ ਲੁੱਟ ਕੇ ਲਿਜਾਣ ਵਾਲਿਆ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਮੰਗ ਪੱਤਰ ਦਿੱਤਾ ਸੀ ਜਿਸ ਵਿੱਚ ਸਰਕਾਰ ਨੂੰ ਉਪਰੋਕਤ ਐਫ ਆਈ ਆਰ ਅਜੇ ਤੱਕ ਖਾਰਜ ਨਹੀ ਕੀਤੀ।ਇਥੋ ਤੱਕ ਇੱਕ ਚੈਨਲ ਵਾਲੇ ਵੀਰ ਹਰਪਾਲ ਸਿੰਘ ਮੱਖੂ ਅਤੇ ਉਸ ਦੇ ਪਰੀਵਾਰਕ ਮੈਬਰ ਨੂੰ 11ਘੰਟੇ ਪਹਿਲਾਂ ਫੜ ਕੇ ਧਾਰਾ 307 ਅਤੇ ਸੰਗੀਨ ਧਰਾਵਾਂ ਲਗਾ ਕੇ ਜੇਲ੍ਹ ਭੇਜਿਆ ਗਿਆ ਜਿਸ ਦਾ ਸਦਮਾ ਨਾ ਝੱਲਦੇ ਹੋਏ ਉਸ ਦੀ ਮਾਤਾ ਨੂੰ ਹਾਰਟ ਟੈਕ ਆ ਗਿਆ ਜਿਸ ਕਾਰਨ ਅੱਜ ਉਸ ਦੀ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈਂ ਇਹ ਪੁਲਿਸ ਪ੍ਰਸ਼ਾਸਨ ਤੇ ਇੱਕ ਬਹੁਤ ਵੱਡਾ ਧੱਬਾ ਹੈ ।। ਸੈਂਟਰ ਸਰਕਾਰ ਅਤੇ ਭਗਵੰਤ ਮਾਨ ਪੰਜਾਬ ਸਰਕਾਰ ਇਹ ਨੋਜਵਾਨੀ ਵਿੱਚ ਦਹਿਸ਼ਤ ਦਾ ਮਾਹੌਲ ਨਾ ਬਣਾਵੇ। ਪੰਜਾਬ ਵਿੱਚੋ ਕਤਲੋਗਾਰਦ, ਲੁੱਟਮਾਰ, ਨਸ਼ਿਆਂ ਦੇ ਸੁਦਾਗਰਾਂ ਨੂੰ ਨੱਥ ਪਾਵੇ ਤੇ ਪੰਜਾਬ ਨੂੰ ਤਰੱਕੀ ਵੱਲ ਲਿਜਾਵੇ। ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਪੰਜਾਬ ਵਿੱਚ ਮਾਹੋਲ ਖਰਾਬ ਕਰਨ ਵਾਲਿਆ ਦਾ ਚੇਹਰਾ ਜਲੰਧਰ ਵਿੱਚ ਹੋ ਰਹੀ ਜਿਮਣੀ ਚੋਣਾਂ ਵਿੱਚ ਬੇਨਕਾਬ ਕਰੇਗੀ।
The post ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਤੇ ਪੁਲੀਸ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ-ਭੁੱਲਰ appeared first on Welcome Punjab News.
source https://welcomepunjab.in/bhai-amritpal-singh-de-no/