ਬੁਰੀ ਖ਼ਬਰ : ਨਹੀਂ ਰਹੇ ਰਵਿੰਦਰ ਗਰੋਵਰ

0

ਜਲੰਧਰ (ਵਿੱਕੀ ਸੂਰੀ) : ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਸ਼੍ਰੀ ਰਵਿੰਦਰ ਗਰੋਵਰ ਪੁੱਤਰ ਅਮੀਰ ਚੰਦ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ|

ਸਾਡੇ ਪੱਤਰਕਾਰ ਨਾਲ ਉਨ੍ਹਾਂ ਦੇ ਪੁੱਤਰ ਅੰਕਿਤ ਗਰੋਵਰ ਨੇ ਦੁੱਖੀ ਮਨ ਨਾਲ਼ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਪਿਛਲੇ ਕੁੱਝ ਸਮੇ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਦਾ ਡਾਇਲਸਿਜ਼ ਚੱਲ ਰਿਹਾ ਸੀ ਜਦੋਂ 22 ਮਾਰਚ ਨੂੰ ਡਾਇਲਸਿਜ਼ ਲਈ ਹਸਪਤਾਲ ਲੈ ਕੇ ਗਏ ਤੇ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ |

23 ਮਾਰਚ 2023 ਨੂੰ 1 ਵਜੇ ਹਰਨਾਮ ਦਾਸ ਪੂਰਾ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਸਾਬਕਾ MLA ਕੇ ਡੀ ਭੰਡਾਰੀ ,ਸਾਬਕਾ ਕੋਸਲਰ ਸ. ਮਨਜਿੰਦਰ ਸਿੰਘ ਟੀਟੂ ,ਅਮਰਪ੍ਰੀਤ ਸਿੰਘ (ਚੀਫ ਐਡੀਟਰ ਵੈਲਕਮ ਪੰਜਾਬ) , ਇੰਦਰਜੀਤ ਸਿੰਘ ਬੱਬਰ , ਜੋਤੀ ਟੰਡਨ ,ਤੇ ਹੋਰ ਵੀ ਸ਼ਹਿਰ ਦੇ ਪਤਵੰਤੇ  ਸੱਜਣ ਹਾਜਰ ਸਨ|

ਸ. ਮਨਜੀਤ ਸਿੰਘ ਟੀਟੂ ਨੇ ਦਸਿਆ ਕਿ ਰਵਿੰਦਰ ਕੁਮਾਰ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਤੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਸਨ ਤੇ ਨਾਲ ਓਹਨਾ ਨੇ ਦਸਿਆ ਕਿ ਰਵਿੰਦਰ ਗਰੋਵਰ ਕਾਂਗਰਸ ਪ੍ਰਭਾਤ ਨਗਰ ਗਾਜ਼ੀ ਗੁਲਾ ਅਤੇ ਗਾਜ਼ੀ ਗੁਲਾ ਵੈਲਫੇਅਰ ਸੁਸਾਇਟੀ ਦੇ ਵੀ ਪ੍ਰਧਾਨ ਰਹੇ| ਰਵਿੰਦਰ ਕੁਮਾਰ ਗਰੋਵਰ ਜੀ ਦਾ ਇਸ ਸੰਸਾਰ ਤੋਂ ਜਾਣਾ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ |

The post ਬੁਰੀ ਖ਼ਬਰ : ਨਹੀਂ ਰਹੇ ਰਵਿੰਦਰ ਗਰੋਵਰ appeared first on Welcome Punjab News.



source https://welcomepunjab.in/bad-news-no-rahe-ravinder/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top