ਦਿੱਲੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ’ ਵਿਚ ਘੱਟ ਗਿਣਤੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ : ਜਸਵਿੰਦਰ ਸਿੰਘ ਜੋਲੀ

0

ਨਵੀਂ ਦਿੱਲੀ,(ਬਿਊਰੋ) : ਦਿੱਲੀ ਸਰਕਾਰ ਵੱਲੋਂ ‘ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਦਾ ਲਾਭ ਘਟਗਿਣਤੀ ਬੱਚਿਆਂ ਤੋਂ ਵਾਪਸ ਲੈਣ ਦੀ ਗੱਲ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਤਾੜਨਾ ਕਰਦੇ ਹੋਏ ਇਸ ਯੋਜਨਾ ਦਾ ਲਾਭ ਘਟਗਿਣਤੀ ਕੌਮਾਂ ਦੇ ਬੱਚਿਆਂ ਨੂੰ ਮੁੜ ਤੋਂ ਦੇਣ ਦੀ ਮੰਗ ਕੀਤੀ ਹੈ।

ਦਿੱਲੀ ਕਮੇਟੀ ਦੇ ਘਟਗਿਣਤੀ ਭਲਾਈ ਮਾਮਲਾ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੋਲੀ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਰਵਈਆ ਘਟਗਿਣਤੀ ਕੌਮਾਂ ਪ੍ਰਤੀ ਸਹੀ ਨਹੀਂ ਹੈ। ਕਿਉਂਕਿ ਦਿੱਲੀ ਸਰਕਾਰ ਨੇ ”ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ” ਦੇ ਲਾਭ ਲੈਣ ਵਾਲਿਆਂ ਦੀ ਸੂਚੀ ਚੋਂ ਘਟਗਿਣਤੀ ਕੌਮਾਂ ਨੂੰ ਬਾਹਰ ਕੱਢ ਦਿੱਤਾ ਹੈ। ਜਦਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪਿਛੜੀਆਂ ਸ਼੍ਰੇਣੀਆਂ ਸਣੇ ਆਰਥਿਕ ਰੂਪ ਵਿਚ ਪਿਛੜੇ ਪਰਿਵਾਰਾਂ ਦੇ ਬੱਚੇ ਇਸ ਯੋਜਨਾ ਦਾ ਲਾਭ ਹੁਣ ਵੀ ਲੈ ਸਕਦੇ ਹਨ। ਇਸ ਯੋਜਨਾ ਤਹਿਤ 6 ਲੱਖ ਰੁਪਏ ਸਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਲੀ ਸਰਕਾਰ ਵੱਲੋਂ ਚੰਗਾ ਭਵਿੱਖ ਬਣਾਉਣ ਵਾਲੇ ਖੇਤਰ ’ਚ ਨੌਕਰੀ ਲਈ ਜਾਣ ਦੀ ਤਿਆਰੀ ਕਰਵਾਈ ਜਾਂਦੀ ਹੈ। ਜਿਸ ਵਿਚ ਸਿਵਲ ਪ੍ਰਿਖਿਆ, ਮੈਡੀਕਲ, ਇੰਜੀਨੀਅਰਿੰਗ ਅਤੇ ਬੈਂਕਿੰਗ ਖੇਤਰ ਦੀਆਂ ਨੌਕਰੀਆਂ ਲਈ ਸੰਭਾਵਿਤ ਤਿਆਰੀ ਲਈ ਕੋਚਿੰਗ ਸ਼ਾਮਲ ਹੈ।

ਜੋਲੀ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਘਟਗਿਣਤੀ ਕੌਮਾਂ ਦੇ ਸਕੂਲਾਂ ਅਤੇ ਕਾਲਜਾਂ ਖਿਲਾਫ ਸ਼ਰੇਆਮ ਭੁਗਤ ਰਹੀ ਹੈ। ਇਸ ਲਈ ਇਹ ਕਹਿਣਾ ਜਾਇਜ਼ ਹੋਵੇਗਾ ਕਿ ਕੇਜਰੀਵਾਲ ਸਰਕਾਰ ਬਹੁਗਿਣਤੀ ਕੌਮ ਨੂੰ ਖੁਸ਼ ਕਰਨ ਦੀ ਨੀਤੀ ਉਤੇ ਚਲ ਰਹੀ ਹੈ। ਇਸ ਲਈ ਹੀ ਦਿੱਲੀ ਸਰਕਾਰ ਨੇ ਫੀਸ ਵਾਪਸੀ ਯੋਜਨਾਵਾਂ ਨਾਲ ਸੰਬੰਧਿਤ ਸਮਾਜ ਭਲਾਈ ਮੰਤਰਾਲੇ ਦੇ ਅਧਿਕਾਰ ਖੇਤਰ ਤੋਂ ਘਟਗਿਣਤੀ ਕੌਮਾਂ ਦੀ ਭਲਾਈ ਸਕੀਮਾਂ ਨੂੰ ਬਾਹਰ ਕੱਢ ਦਿੱਤਾ ਹੈ। ਜਿਸ ਕਰਕੇ ਘਟਗਿਣਤੀ ਕੌਮਾਂ ਦੀ ਭਲਾਈ ਸਕੀਮਾਂ ਨੂੰ ਮਾਲ ਮਹਿਕਮੇ ਨਾਲ ਜੋੜਨ ਕਰਕੇ ਘਟਗਿਣਤੀ ਕੌਮਾਂ ਲਈ ਹੁਣ ਮੁਸ਼ਕਲਾਂ ਖੜ੍ਹੀ ਹੋ ਗਈਆਂ ਹਨ। ਜੋਲੀ ਨੇ ਦਿੱਲੀ ਦੇ ਦੋਵੇਂ ਸਿੱਖ ਵਿਧਾਇਕਾਂ ਜਰਨੈਲ ਸਿੰਘ ਅਤੇ ਪ੍ਰਹਲਾਦ ਸਿੰਘ ਸਾਹਨੀ ਨੂੰ ਇਸ ਵਧੀਕੀ ਉਤੇ ਚੁੱਪੀ ਤੋੜਨ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਇਸ ਮਾਨਸਿਕਤਾ ਤੋਂ ਬਾਹਰ ਨਿਕਲਣ ਦੀ ਲੋੜ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਸਿੱਖਾਂ ਦੇ ਭਰਪੂਰ ਸਮਰਥਨ ਦੇ ਨਾਲ ਪੰਜਾਬ ’ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਪਰ ਦੂਜੇ ਪਾਸੇ ਦਿੱਲੀ ’ਚ ਸਿੱਖ ਬੱਚਿਆਂ ਨਾਲ ਕਦੇ ਪੰਜਾਬੀ ਭਾਸ਼ਾ ਅਤੇ ਕਦੇ ਭਲਾਈ ਸਕੀਮਾਂ ’ਚ ਵਿਤਕਰਾ ਹੋ ਰਿਹਾ ਹੈ। ਸਰਕਾਰ ਦੇ ਇਨ੍ਹਾਂ ਗ਼ਲਤ ਅਤੇ ਸਿੱਖ ਵਿਰੋਧੀ ਫੈਸਲਿਆਂ ਕਰਕੇ ਸਿੱਖਾਂ ਵਿਚ ਬਹੁਤ ਗੁੱਸਾ ਹੈ।

The post ਦਿੱਲੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ’ ਵਿਚ ਘੱਟ ਗਿਣਤੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ : ਜਸਵਿੰਦਰ ਸਿੰਘ ਜੋਲੀ appeared first on Welcome Punjab News.



source https://welcomepunjab.in/delhi-government-ch/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top