ਡਿਪੂ ਹੋਲਡਰ ਦੇ ਖਿਲਾਫ਼ ਲੋਕਾਂ ਦਾ ਰੋਸ ਪ੍ਰਦਸ਼ਨ

0

ਜਲੰਧਰ ਦੇ ਗਾਂਧੀਨਗਰ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਗਾਂਧੀ ਕੈਂਪ ‘ਚ ਡਿਪੂ ਹੋਲਡਰ ਵੱਲੋਂ ਸਰਕਾਰ ਤੋਂ ਆਈ ਕਣਕ ਨੂੰ ਅੱਧਾ ਕਰਕੇ ਲੋਕਾਂ ‘ਚ ਵੰਡ ਦਿੱਤਾ ਗਿਆ।

ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪੂ ਹੋਲਡਰ ਨੇ ਸਵੇਰੇ ਸਭ ਤੋਂ ਪਹਿਲਾਂ ਸਾਰਿਆਂ ਦੀ ਪਰਚੀ ਕੱਟ ਦਿੱਤੀ ਅਤੇ ਉਸ ਤੋਂ ਬਾਅਦ ਜਦੋਂ ਕਣਕ ਵੰਡੀ ਗਈ ਤਾਂ ਡਿਪੂ ਹੋਲਡਰ ਨੇ ਅੱਧੇ ਲੋਕਾਂ ਨੂੰ ਕਣਕ ਵੰਡ ਦਿੱਤੀ ਅਤੇ ਅੱਧੇ ਲੋਕਾਂ ਦੀ ਪਰਚੀ ਖੁਦ ਫਾੜ ਕੇ ਲੋਕਾਂ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਸ ਵਾਰ ਕਣਕ ਅੱਧੀ ਹੀ ਆ ਗਈ

ਪਰ ਜਦੋਂ ਲੋਕਾਂ ਨੇ ਡੀਪੂ ਹੋਲਡਰ ਦੇ ਘਰ ਜਾ ਕੇ ਦੇਖਿਆ ਕੇ ਅੱਧੀ ਤੋਂ ਵੱਧ ਕਣਕ ਉਥੇ ਹੀ ਪਈ ਹੈ ,ਤੇ ਜਦੋ ਇਸ ਬਾਰੇ ਜਦੋਂ ਡਿਪੂ ਹੋਲਡਰ ਨਾਲ ਗੱਲ ਕੀਤੀ ਗਈ ਤਾਂ ਡਿਪੂ ਹੋਲਡਰ ਨੇ ਕਿਹਾ ਕਿ 35-40 ਮੈਂਬਰ ਮੇਰੇ ਘਰ ਦੇ ਹਨ ਜਦੋਂ ਕਿ ਡਿਪੂ ਹੋਲਡਰ ਦੇ ਘਰ ਇਕ ਹੀ ਮੈਂਬਰ ਹੈ

ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਡਿਪੂ ਹੋਲਡਰ ਕੋਈ ਨਾ ਕੋਈ ਆੜਤੀ ਈਕੋਨੈਕਟ ਵੇਚ ਰਿਹਾ ਹੈ, ਜੋ ਕਿ ਗਰੀਬਾਂ ਦਾ ਹੱਕ ਮਾਰ ਰਿਹਾ ਹੈ, ਫਿਲਹਾਲ ਥਾਣਾ ਦੋ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਡਿਪੂ ਹੋਲਡਰ ਦੇ ਖਿਲਾਫ਼ ਲੋਕਾਂ ਦਾ ਰੋਸ ਪ੍ਰਦਸ਼ਨ appeared first on Welcome Punjab News.



source https://welcomepunjab.in/by-the-depot-holder/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top