ਅੰਮ੍ਰਿਤਪਾਲ ਸਿੰਘ ਦਾ ਭੇਸ ਬਦਲ ਕੇ ਬਾਈਕ ‘ਤੇ ਭੱਜਣ ਦੀ ਵੀਡੀਓ ਸਾਹਮਣੇ ਆਈ ਸਾਹਮਣੇ

0

ਜਲੰਧਰ(ਵਿੱਕੀ ਸੂਰੀ) : ਨੰਗਲ ਅੰਬੀਆ ਗੁਰਦੁਆਰੇ ਤੋਂ ਬਰੇਜਾ ਕਾਰ ‘ਚ ਭਗੌੜੇ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋਈ ਹੈ। ਜਿਸ ਬਾਰੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ। ਆਈਜੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਜਿਸ ਬਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਭੱਜਿਆ ਸੀ, ਉਸ ਨੂੰ ਪੁਲੀਸ ਨੇ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਕ ਐਕਸਕਲੂਸਿਵ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਖੇਤਾਂ ਦੇ ਕੋਲ ਬਰੇਜ਼ਾ ਕਾਰ ਵਿੱਚੋਂ ਉਤਰਦਾ ਹੈ ਅਤੇ ਆਪਣੇ ਕੱਪੜੇ ਬਦਲਦਾ ਹੈ ਅਤੇ ਫਿਰ ਬਾਈਕ ਉੱਤੇ ਫਰਾਰ ਹੋ ਜਾਂਦਾ ਹੈ।

ਉਸਦੇ ਦੇ ਕੋਲ ਦੋ ਬਾਈਕ ਸਨ । ਜਿਸ ਵਿੱਚ ਇੱਕ ਬੁਲੇਟ ਅਤੇ ਦੂਜੀ ਪਲੈਟੀਨਾ ਬਾਈਕ ਸ਼ਾਮਿਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਆਈਜੀ ਨੇ ਦੱਸਿਆ ਕਿ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭੱਜਣ ਵਿੱਚ ਚਾਰ ਵਿਅਕਤੀਆਂ ਨੇ ਮਦਦ ਕੀਤੀ ਸੀ।ਪੰਜਾਬ ਦੇ ਆਈਜੀ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਮਦਦ ਕਰਨ ਵਾਲੇ ਚਾਰਾਂ ਵਿਅਕਤੀਆਂ ਖ਼ਿਲਾਫ਼ ਆਰਮਜ਼ ਐਕਟ ਲਾਗੂ ਕਰ ਦਿੱਤਾ ਗਿਆ ਹੈ।ਇੱਕ ਅਹਿਮ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਭੱਜਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਗਿਆ ਅਤੇ ਮੁੜ ਭੱਜਣ ਤੋਂ ਪਹਿਲਾਂ ਆਪਣੇ ਕੱਪੜੇ ਬਦਲ ਲਏ। ਪੁਲਿਸ ਤੋਂ ਬਚਣ ਲਈ ਉਸਨੇ ਅਜਿਹਾ ਕੀਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਇਹ ਖੁਲਾਸਾ ਕੀਤਾ ਹੈ।

ਮੁਲਜ਼ਮਾਂ ਦੇ ਨਾਂ ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪੇਸ਼ ਸਿੰਘ ਹਨ। ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਅਤੇ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋਣ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਜਿਸ ਬਾਰੇ ਆਈ.ਜੀ.ਪੀ ਨੇ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਤਸਵੀਰਾਂ ਜਾਰੀ ਕਰਦਿਆਂ ਕਿਹਾ।ਮੈਂ ਤੁਹਾਨੂੰ ਉਹਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਬੇਨਤੀ ਕਰਦਾ ਹਾਂ ਤਾਂ ਜੋ ਲੋਕ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਾਡੀ ਮਦਦ ਕਰ ਸਕਣ। ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਆਈਜੀ ਨੇ ਮੀਡੀਆ ਨੂੰ ਇਹ ਤਸਵੀਰਾਂ ਦਿਖਾਉਣ ਦੀ ਅਪੀਲ ਕੀਤੀ ਤਾਂ ਜੋ ਇਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ।

 

 

The post ਅੰਮ੍ਰਿਤਪਾਲ ਸਿੰਘ ਦਾ ਭੇਸ ਬਦਲ ਕੇ ਬਾਈਕ ‘ਤੇ ਭੱਜਣ ਦੀ ਵੀਡੀਓ ਸਾਹਮਣੇ ਆਈ ਸਾਹਮਣੇ appeared first on Welcome Punjab News.



source https://welcomepunjab.in/amritpal-singh-in-disguise/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top