ਹਸਪਤਾਲ ਦੀ ਲਿਫਟ ‘ਚ 2 ਨੌਜਵਾਨ ਆਪਸ ਵਿੱਚ ਭਿੜੇ ਇੱਕ ਦੀ ਮੌਤ ਇੱਕ ਗੰਭੀਰ ਜਖਮੀ

0

ਅੰਮ੍ਰਿਤਸਰ (ਸੁਖਦੇਵ ,ਨਰੇਸ਼) : ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਭਿੜੇ ਦੋ ਨੌਜਵਾਨ ਲਿਫ਼ਟ ਵਿਚ ਗਏ ਅਤੇ ਦੂਸਰੀ ਮੰਜ਼ਿਲ ਤੋਂ ਪਹਿਲੀ ਮੰਜ਼ਿਲ ’ਤੇ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਦੂਸਰਾ ਗੰਭੀਰ ਜ਼ਖਮੀ ਹੋਣ ਮਗਰੋਂ ਇਲਾਜ ਅਧੀਨ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ ਭਾਰੀ ਪੁਲਸ ਫ਼ੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜ਼ਾਇਜ਼ਾ ਲਿਆ।

ਏ. ਸੀ. ਪੀ. ਖੋਸਾ ਨੇ ਦੱਸਿਆ ਕਿ ਕਰੀਬ ਡੇਢ ਵਜੇ ਇਸ ਹਸਪਤਾਲ ਵਿਚ ਪੁੱਜੇ ਨੌਜਵਾਨ ਰਾਜਬੀਰ ਸਿੰਘ ਵਾਸੀ ਛੱਜਲਵੱਡੀ, ਜੋ ਪੁਲਸ ਮੁਲਾਜ਼ਮ ਦਾ ਭਰਾ ਦੱਸਿਆ ਜਾ ਰਿਹਾ ਸੀ ਤੇ ਸਤਿੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਮੁਸਤਫਾਬਾਦ ਵਿਚਾਲੇ ਲੜਾਈ ਹੋ ਗਈ। ਦੋਵੇਂ ਝਗੜਾ ਕਰਦੇ ਹੋਏ ਲਿਫਟ ਵਿਚ ਜਾ ਵੜੇ ਅਤੇ ਦੂਜੀ ਮੰਜ਼ਿਲ ਤੋਂ ਪਹਿਲੀ ਮੰਜ਼ਿਲ ’ਤੇ ਡਿੱਗਣ ਨਾਲ ਰਾਜਬੀਰ ਸਿੰਘ ਦੀ ਮੌਤ ਹੋ ਗਈ ਅਤੇ ਸਤਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਏ. ਸੀ . ਪੀ. ਖੋਸਾ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

The post ਹਸਪਤਾਲ ਦੀ ਲਿਫਟ ‘ਚ 2 ਨੌਜਵਾਨ ਆਪਸ ਵਿੱਚ ਭਿੜੇ ਇੱਕ ਦੀ ਮੌਤ ਇੱਕ ਗੰਭੀਰ ਜਖਮੀ appeared first on Welcome Punjab News.



source https://welcomepunjab.in/hospital-di-lift-cha-2-najwan-aap/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top