ਪੰਜਾਬ ’ਚ ਇਨਸਾਨੀਅਤ ਹੋਈ ਸ਼ਰਮਸਾਰ, ਡੇਢ ਸਾਲ ਦੀ ਮਾਸੂਮ ਨੂੰ ਲੜਕੇ ਨੇਂ ਬਣਾਇਆ ਹਵਸ ਦਾ ਸ਼ਿਕਾਰ

0

ਲੁਧਿਆਣਾ(ਸਰਬਜੀਤ ) : ਪਿੰਡ ਬੱਡੇਵਾਲ ‘ਚ ਇਨਸਾਨੀਤ ਸ਼ਰਮਸਾਰ ਕਰਨ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਲੜਕੇ ਨੇ ਡੇਢ ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ। ਜਾਣਕਾਰੀ ਅਨੁਸਾਰ ਰਾਜਾ ਨਾਮਕ ਲੜਕਾ ਪਿੰਡ ਬੱਡੇਵਾਲ ਦੀ ਰਹਿਣ ਵਾਲੀ ਡੇਢ ਸਾਲ ਦੀ ਬੱਚੀ ਨੂੰ ਕੁਝ ਖਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਇੱਥੇ ਉਸ ਨੇ ਇੱਕ ਖਾਲੀ ਪਲਾਟ ਵਿੱਚ ਮਾਸੂਮ ਬੱਚੀ ਨਾਲ ਜਬਰ- ਜਨਾਹ ਕੀਤਾ ਅਤੇ ਫਿਰ ਖੁਦ ਬੱਚੀ ਨੂੰ ਘਰ ਲੈ ਆਇਆ। ਉਹ ਲੜਕੀ ਨੂੰ ਘਰ ਛੱਡ ਕੇ ਫਰਾਰ ਹੋ ਗਿਆ।ਬੱਚੀ ਦੇ ਬੁਰੀ ਤਰ੍ਹਾਂ ਰੋਣ ਦੀ ਆਵਾਜ਼ ਸੁਣ ਕੇ ਮਾਂ ਨੇ ਦੇਖਿਆ ਕਿ ਬੱਚੀ ਦੇ ਕੱਪੜੇ ਖੂਨ ਨਾਲ ਲੱਥਪੱਥ ਸੀ। ਇਹ ਸਭ ਦੇਖ ਕੇ ਮਾਂ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਪੰਜਾਬ ’ਚ ਇਨਸਾਨੀਅਤ ਹੋਈ ਸ਼ਰਮਸਾਰ, ਡੇਢ ਸਾਲ ਦੀ ਮਾਸੂਮ ਨੂੰ ਲੜਕੇ ਨੇਂ ਬਣਾਇਆ ਹਵਸ ਦਾ ਸ਼ਿਕਾਰ appeared first on Welcome Punjab News.



source https://welcomepunjab.in/humanity-in-punjab/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top