ਜਲੰਧਰ(ਵਿੱਕੀ ਸੂਰੀ ) : ਮਹਾਨਗਰ ’ਚ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ‘ਤੇ ਕੁਝ ਸਮਾਂ ਪਹਿਲਾਂ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦਾ ਦੋਸ਼ ਲੱਗਾ ਸੀ। ਇਸ ਸਬੰਧੀ ਥਾਣਾ 3 ਦੀ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰ ਲਿਆ ਸੀ। ਪਰ ਹੁਣ ਪੀੜਤਾ ਨੇ ਦੋਸ਼ ਲਾਇਆ ਹੈ ਕਿ ਕਾਕੇ ਸ਼ਾਹ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਅੱਜ ਉਹ ਕਾਕੇ ਸ਼ਾਹ ਖ਼ਿਲਾਫ਼ ਕਾਰਵਾਈ ਕਰਨ ਲਈ ਮੰਗ ਪੱਤਰ ਦੇਣ ਲਈ ਪੁਲਸ ਕਮਿਸ਼ਨਰ ਦਫ਼ਤਰ ਪੁੱਜੇ। ਪੀੜਤ ਧਿਰ ਦਾ ਕਹਿਣਾ ਹੈ ਕਿ ਪੁਲਸ ਨੇ ਕਾਕੇ ਸ਼ਾਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਹ ਹੁਣ ਵਿਦੇਸ਼ ਭੱਜ ਗਿਆ ਹੈ।ਘਟਨਾ ਸਬੰਧੀ ਨਵਨੀਤ ਆਨੰਦ ਵਾਸੀ ਰਸਤਾ ਮੁਹੱਲਾ ਨੇ ਦੱਸਿਆ ਕਿ ਕਾਮੇਡੀਅਨ ਕਾਕੇ ਸ਼ਾਹ ਨੇ ਮੈਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ 10 ਲੱਖ ਦੀ ਮੰਗ ਕੀਤੀ। ਜਿਸ ਵਿੱਚੋਂ ਅਸੀਂ ਉਸਨੂੰ 6 ਲੱਖ ਰੁਪਏ ਦੇ ਦਿੱਤੇ ਅਤੇ ਬਾਕੀ 4 ਲੱਖ ਵੀਜ਼ਾ ਲੱਗਣ ਤੇ ਦੇਣਾ ਸੀ ਪਰ ਪੈਸੇ ਲੈ ਕੇ ਵੀ ਉਸ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਆਨੰਦ ਨੇ ਇਲਜ਼ਾਮ ਲਗਾਇਆ ਕਿ ਪੁਲਸ ਕਾਕੇ ਸ਼ਾਹ ‘ਤੇ ਇੰਨੀ ਮਿਹਰਬਾਨ ਹੈ ਕਿ ਮੇਰੇ ਸ਼ਿਕਾਇਤ ਦੇਣ ਦੇ ਬਾਵਜੂਦ ਕਰੀਬ 5 ਮਹੀਨੇ ਬਾਅਦ ਉਸ ‘ਤੇ ਮਾਮਲਾ ਦਰਜ ਕਰ ਕੀਤਾ ਗਿਆ।ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਸ ਕਾਰਨ ਉਹ ਹੁਣ ਵਿਦੇਸ਼ ਚਲਾ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ ਕਾਕੇ ਸ਼ਾਹ ਉਸ ਨੂੰ ਕਈ ਵਾਰ ਧਮਕੀਆਂ ਵੀ ਦੇ ਚੁੱਕਾ ਹੈ ਕਿ ਮੇਰੀ ਪਹੁੰਚ ਬਹੁਤ ਉੱਚੀ ਹੈ, ਪੁਲਸ ਵੀ ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦੀ। ਜਿਸ ਕਾਰਨ ਅੱਜ ਉਹ ਕਾਕੇ ਸ਼ਾਹ ਦੀ ਗ੍ਰਿਫ਼ਤਾਰੀ ਸਬੰਧੀ ਪੁਲਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪੁੱਜੇ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
The post ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਖਿਲਾਫ ਜਲੰਧਰ ਪੁਲਸ ਕਮਿਸ਼ਨਰ ਦਫਤਰ ਪਹੁੰਚੀ ਪੀੜਤ ਧਿਰ,ਇਨਸਾਫ ਦੀ ਕੀਤੀ ਮੰਗ appeared first on Welcome Punjab News.
source https://welcomepunjab.in/famous-comedian-kake-sha/