ਫਗਵਾੜਾ 18 ਫਰਵਰੀ (ਨਰੇਸ਼ ਪਾਸੀ)- ਸ਼੍ਰੀ ਸਵਾਮੀ ਸ਼ੰਕਰਨਾਥ ਪਰਵਤ ਮੱਠ ਹਦੀਆਬਾਦ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਨਵ-ਨਿਯੁਕਤ ਮਠਾਧੀਸ਼ ਸਵਾਮੀ ਅਖੰਡਾਨੰਦ ਪਰਵਤ ਜੀ ਮਹਾਰਾਜ ਦੀ ਅਗਵਾਈ ’ਚ ਸਵੇਰੇ ਝੰਡਾ ਲਹਿਰਾਉਣ ਦੀ ਰਸਮ ਮੰਤਰ ਜਾਪ ਨਾਲ ਸੰਪੰਨ ਹੋਈ। ਸ਼ਾਮ ਨੂੰ ਚਾਰ ਪਹਿਰ ਦੀ ਪੂਜਾ ਅਰਚਨਾ ਕੀਤੀ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜਿਸ ਵਿੱਚ ਭਗਵਾਨ ਸ਼ਿਵ, ਮਾਤਾ ਪਾਰਵਤੀ, ਸ਼੍ਰੀ ਗਣੇਸ਼ ਜੀ, ਕਾਰਤੀਕੇਯ ਜੀ ਅਤੇ ਹੋਰ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ ਦਾ ਥਾਂ-ਥਾਂ ‘ਤੇ ਫੁੱਲਾਂ ਦੀ ਵਰਖਾ ਅਤੇ ਵੱਖ-ਵੱਖ ਤਰ੍ਹਾਂ ਦੇ ਫਲ ਤੇ ਹੋਰ ਪਕਵਾਨਾਂ ਦੇ ਲੰਗਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਪਤਨੀ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀਮਤੀ ਅਨੀਤਾ ਕੈਂਥ ਨੇ ਵਿਸ਼ੇਸ਼ ਤੌਰ ’ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਵੀ ਮੌਜੂਦ ਸਨ। ਅੱਜ ਸ਼ਨੀਵਾਰ ਦੇ ਸਮਾਗਮ ਵਿੱਚ ਸਥਾਨਕ ਵਿਧਾਇਕ ਅਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਹਾਜ਼ਰੀ ਦਰਜ ਕਰਵਾਈ ਅਤੇ ਭਗਵਾਨ ਭੋਲੇ ਨਾਥ ਅੱਗੇ ਨਤਮਸਤਕ ਹੋਣ ਉਪਰੰਤ ਮਠਾਧੀਸ਼ ਸਵਾਮੀ ਅਖੰਡਾਨੰਦ ਪਰਵਤ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਸਮੂਹ ਹਾਜਰੀਨ ਨੂੰ ਤਹਿ ਦਿਲੋਂ ਵਧਾਈ ਦਿੱਤੀ। ਸਵਾਮੀ ਅਖੰਡਾਨੰਦ ਪਰਵਤ ਜੀ ਮਹਾਰਾਜ ਨੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ਿਵ ਅਤੇ ਮਾਤਾ ਪਾਵਰਤੀ ਦੇ ਵਿਆਹ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਭਗਵਾਨ ਭੋਲੇ ਸ਼ੰਕਰ ਦਾ ਸਾਲਾਨਾ ਭੰਡਾਰਾ ਐਤਵਾਰ ਨੂੰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਰਾਕੇਸ਼ ਦੁੱਗਲ, ਬ੍ਰਿਜ ਭੂਸ਼ਣ ਜਲੋਟਾ, ਨਰੇਸ਼ ਦੁੱਗਲ, ਲੋਕੇਸ਼ ਨਾਰੰਗ, ਆਸ਼ੂ ਸ਼ਰਮਾ, ਵਿਨੋਦ ਦੁੱਗਲ, ਵਿਵੇਕ ਹਾਂਡਾ, ਰਵੀ ਮੰਗਲ, ਹਰਿਕ੍ਰਿਸ਼ਨ ਦੁੱਗਲ, ਸਤੀਸ਼ ਦੁੱਗਲ, ਵਿਮਲ ਦੁੱਗਲ, ਰਾਜੀਵ ਦੁੱਗਲ, ਨਿਤਿਨ ਚੱਢਾ, ਮਹਿੰਦਰ ਦੁੱਗਲ, ਰਣਵੀਰ ਦੁੱਗਲ, ਡਾ. ਸੰਜੀਵ ਦੁੱਗਲ, ਰਵੀ ਨੰਗਲਾ, ਪਾਰਸ ਸ਼ਰਮਾ, ਅਚਲ ਦੁੱਗਲ, ਮੁਨੀਸ਼ ਮਲਹੋਤਰਾ, ਡਾ: ਸਤੀਸ਼ ਦੁੱਗਲ, ਰਮੇਸ਼ ਚੱਡਾ, ਵਿਨੋਦ ਵਰਮਾਨੀ, ਐਡਵੋਕੇਟ ਰਵਿੰਦਰ ਸ਼ਰਮਾ, ਆਸ਼ੂ ਸ਼੍ਰੀਨਾਥ ਪੈਲੇਸ ਤੋਂ ਇਲਾਵਾ ਪਾਰਵਤੀ ਸੰਕੀਰਤਨ ਮੰਡਲ ਅਤੇ ਪਰਵਤ ਸੇਵਾ ਦਲ ਦੇ ਸਮੂਹ ਮੈਂਬਰ ਤੇ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਹਾਜ਼ਰ ਸਨ।
The post ਸ਼੍ਰੀ ਸਵਾਮੀ ਸ਼ੰਕਰਨਾਥ ਪਰਵਤ ਮੱਠ ਹਦੀਆਬਾਦ ਵਿਖੇ ਉਤਸ਼ਾਹ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਓਹਾਰ * ਸ਼ੁੱਕਰਵਾਰ ਨੂੰ ਸਜਾਈ ਵਿਸ਼ਾਲ ਸ਼ੋਭਾ ਯਾਤਰਾ, ਸਲਾਨਾ ਭੰਡਾਰਾ ਅੱਜ appeared first on Welcome Punjab News.
source https://welcomepunjab.in/phg-16/