ਕਈ ਪਰਿਵਾਰ ਭਾਜਪਾ ਵਿੱਚ ਸ਼ਾਮਲ

0

ਫ਼ਰੀਦਕੋਟ 25 ਫਰਵਰੀ 2023 – ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਈ ਪਰਿਵਾਰ ਬਾਬਾ ਰਾਮ ਸਿੰਘ ਖਾਲਸਾ ਦੇ ਯਤਨਾਂ ਸਦਕਾ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਬੀਜੇਪੀ ‘ਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਸੁਖੀਜਾ, ਉਪ ਪ੍ਰਧਾਨ ਐਡਵੋਕੇਟ ਭੂਸ਼ਣ ਬਾਂਸਲ, ਮਹਾਂਮੰਤਰੀ ਬੌਬੀ ਸੇਠੀ, ਐਸੀ ਮੌਰਚਾ ਦੇ ਉਪ ਪ੍ਰਧਾਨ ਪੰਜਾਬ ਪ੍ਰੇਮ ਸਫ਼ਰੀ, ਐਸੀ ਮੌਰਚਾ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਸਹੋਤਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ।ਗੱਲਬਾਤ ਦੌਰਾਨ ਐਡਵੋਕੇਟ ਗਗਨਦੀਪ ਸਿੰਘ ਸੁਖੀਜਾ ਅਤੇ ਐਡਵੋਕੇਟ ਭੂਸ਼ਣ ਬਾਂਸਲ ਨੇ ਦੱਸਿਆ ਕਿ ਲੋਕ ਬੀਜੇਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ, ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਲੋਕ ਬੀਜੇਪੀ ਵੱਲ ਵੱਧ ਰਹੇ ਹਨ।

The post ਕਈ ਪਰਿਵਾਰ ਭਾਜਪਾ ਵਿੱਚ ਸ਼ਾਮਲ appeared first on Welcome Punjab News.



source https://welcomepunjab.in/many-families-joined-the-bjp/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top